ਬੈਕਿੰਗ ਸੈਕਟਰ ਨੇ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ : ਉਂਕਾਰਜੀਤ ਸਿੰਘ
ਲੁਧਿਆਣਾ 27 ਜੁਲਾਈ 2020: ਦੇਸ਼ ਦੀ ਪ੍ਰਮੁੱਖ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਨਵ ਨਿਯੁਕਤ ਜੋਨਲ ਹੈਡ ਅੰਮ੍ਰਿਤਸਰ ਸ੍ਰੀ ਉਂਕਾਰਜੀਤ ਸਿੰਘ ਦਾ ਅੱਜ ਮਹਾਂਨਗਰ ਵਿੱਚ ਆਉਣ ਤੇ ਪੰਜਾਬ ਨੈਸ਼ਨਲ ਬੈਕ ਐਸ ਸੀ /ਐਸ ਟੀ ਇੰਪਲਾਈਲਜ ਵੈਲਫੇਅਰ ਐਸੋਸੀਏਸ਼ਨ ਅਤੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਰਜਿ ਪੰਜਾਬ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਉਨ•ਾਂ ਦੀ ਆਮਦ ਤੇ ਦੋਨੋ ਜੱਥੇਬੰਦੀਆਂ ਵੱਲੋ ਸਾਂਝੇ ਤੌਰ ਤੇ ਹਿਯਾਤ ਰਜੈਂਸੀ ਲੁਧਿਆਣਾ ਵਿਖੇ ਇੱਕ ਸਾਦਾ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜੋਨਲ ਹੈਡ ਅੰਮ੍ਰਿਤਸਰ ਸ੍ਰੀ ਉਂਕਾਰਜੀਤ ਸਿੰਘ ਤੋ ਇਲਾਵਾ ਜੇਯੰਧ ਹਲਧਰ ਸਰਕਲ ਹੈਡ ਲੁਧਿਆਣਾ ਪੰਜਾਬ ਨੈਸ਼ਨਲ ਬੈਂਕ ਅਤੇ ਮਨਜੀਤ ਸਿੰਘ ਏ ਜੀ ਐਮ ਸਟੇਟ ਬੈਂਕ ਆਫ ਇੰਡੀਆਂ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਪੰਜਾਬ ਸਰਕਾਰ ਵੱਲੋ ਕੋਵਿਡ 19 ਸੰਬੰਧੀ ਜਾਰੀ ਕੀਤੀਆਂ ਗਾਈਡਲਾਈਨਜ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਏ ਇਸ ਪ੍ਰੋਗ੍ਰਾਮ ਨੂੰ ਸੰਬੋਧਨ ਕਰਦਿਆਂ ਜੋਨਲ ਹੈਡ ਉਂਕਾਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਨੇ ਦੇਸ਼ ਦੀ ਆਰਥਿਕ ਉਨਤੀ ਅਤੇ ਤਰੱਕੀ ਵਿੱਚ ਜੋ ਯੋਗਦਾਨ ਪਾਇਆ ਹੈ ਉਸ ਦੇ ਕਾਰਨ ਹੀ ਅੱਜ ਪੰਜਾਬ ਨੈਸਨਲ ਬੈਂਕ ਦੇਸ ਦਾ ਪ੍ਰਮੁੱਖ ਬੈਂਕ ਬਣਿਆ ਹੈ। ਸ਼੍ਰੀ ਜੇਯੰਧ ਹਲਧਰ ਸਰਕਲ ਹੈਡ ਲੁਧਿਆਣਾ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਕ ਸਮੇਤ ਦੇਸ਼ ਦੀਆਂ ਬਾਕੀ ਬੈਕਾਂ ਨੇ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਜਿਸ ਕਰਕੇ ਅੱਜ ਲੋਕਾਂ ਦਾ ਦੇਸ਼ ਦੀ ਬੈਕਿੰਗ ਪ੍ਰਣਾਲੀ ਤੇ ਯਕੀਨ ਹੋਰ ਵਧਿਆ ਹੈ। ਇਸ ਸਮੇ ਮਲਵਿੰਦਰ ਸਿੰਘ ਮੱਲੀ ਰਿਟਾਇਰਡ ਬੈਂਕ ਮਨੈਜਰ, ਗੁਰਜੀਤ ਸਿੰਘ ਕੈਂਥ ਸੀਨੀਅਰ ਬੈਂਕ ਮੇਨੈਜਰ ਪੰਜਾਬ ਨੈਸ਼ਨਲ ਬੈਂਕ ਰਿਸੀ ਨਗਰ, ਰੇਸ਼ਮ ਸਿੰਘ ਜੋਨਲ ਪ੍ਰਧਾਨ ਐਸੋਸੀਏਸ਼ਨ, ਤਲਵਿੰਦਰ ਸਿੰਘ ਪ੍ਰਧਾਨ ਲੁਧਿਆਣਾ ਸਰਕਲ ਐਸੋਸੀਏਸ਼ਨ, ਨਰਿੰਦਰ ਸਿੰਘ ਪ੍ਰਧਾਨ, ਦਿਨੇਸ਼ ਕੁਮਾਰ ਸਰਕਲ ਸੈਕਟਰੀ ਐਸੋਸੀਏਸ਼ਨ, ਡਾ ਸੁਰਿੰਦਰ ਸਿੰਘ ਝੱਮਟ, ਡਾ ਰੁਪਿੰਦਰ ਸਿੰਘ ਸੁਧਾਰ ਮੈਂਬਰ ਕੋਰ ਕਮੇਟੀ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਗੁਰਪ੍ਰੀਤ ਸਿੰਘ ਏ ਡੀ ਓ, ਜਸਵੀਰ ਸਿੰਘ ਪਮਾਲੀ ਮੈਂਬਰ ਕੋਰ ਕਮੇਟੀ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਆਦਿ ਹਾਜਰ ਸਨ।