ਮੁੱਖ ਮੰਤਰੀ ਰਾਹਤ ਫੰਡ ਚ ਆਏ ਪੈਸੇ ਨਾਲ ਕੈਪਟਨ ਮੰਗਵਾਉਣ ਵੈਂਟੀਲੇਟਰ
ਲੁਧਿਆਣਾ, 23 ਜੁਲਾਈ 2020: ਮੁੱਖ ਮੰਤਰੀ ਰਾਹਤ ਫੰਡ ਵਿੱਚ ਅਨੇਕਾਂ ਲੋਕਾਂ ਵਲੋਂ ਭੇਜੀ ਗਈ 68 ਕਰੋੜ ਰੁਪਏ ਦੀ ਰਕਮ ਤੇ ਸਵਾਲ ਉਠਾਉਂਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿੱਚ ਵੈਂਟੀਲੇਟਰਾਂ ਦੀ ਘਾਟ ਤੁਰੰਤ ਪੂਰੀ ਕੀਤੀ ਜਾਵੇ। ਉਨ•ਾਂ ਇਹ ਵੀ ਕਿਹਾ ਕਿ ਰਾਹਤ ਫੰਡ ਵਿੱਚ ਆਏ ਪੈਸੇ ਬਿਪਤਾ ਲਈ ਰੱਖੇ ਗਏ ਹਨ ਤਾਂ ਕਰੋਨਾ ਵਰਗੀ ਮਹਾਮਾਰੀ ਤੋਂ ਵੱਡੀ ਕੋਈ ਬਿਪਤਾ ਹੋ ਹੀ ਨਹੀਂ ਸਕਦੀ, ਪਰ ਕੈਪਟਨ ਸਾਹਿਬ ਇਸ ਪੈਸੇ ਨੂੰ ਬਚਾ ਕੇ ਰੱਖ ਰਹੇ ਹਨ ਜਦੋਂ ਕਿ ਸੂਬੇ ਵਿੱਚ ਮਰੀਜਾਂ ਨੂੰ ਨਾ ਹੀ ਦਵਾਈਆਂ ਮਿਲ ਰਹੀਆਂ ਹਨ, ਨਾ ਹੀ ਸਹੀ ਇਲਾਜ ਹੋ ਰਿਹਾ ਹੈ ਅਤੇ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਘਾਟ ਕਾਰਣ ਅਨੇਕਾਂ ਮਰੀਜਾਂ ਦਾ ਬੇਹੱਦ ਮੰਦਾ ਹਾਲ ਹੈ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ•ਾਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਪੰਜਾਬ ਹਿਤੈਸ਼ਿਆਂ ਵਲੋਂ ਭੇਜੀ ਗਈ 68 ਕਰੋੜ ਰੁਪਏ ਦੀ ਰਕਮ ਸਬੰਧੀ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਕਰੋਨਾ ਬਿਮਾਰੀ ਨਾਲ ਲੜਾਈ ਲੜਨ ਲਈ ਇਹ ਰਕਮ ਭੇਜੀ ਹੈ ਤਾਂ ਇਸ ਦੀ ਵਰਤੋਂ ਕੈਪਟਨ ਸਾਹਿਬ ਕਿਓਂ ਨਹੀਂ ਕਰ ਰਹੇ। ਕੈਪਟਨ ਖਜਾਨਾ ਖਾਲੀ ਹੋਣ ਦਾ ਰੌਲਾ ਪਾ ਰਹੇ ਹਨ ਪਰ ਲੋਕਾਂ ਨੇ ਇਹ ਪੈਸਾ ਕਰੋਨੀ ਵਰਗੀ ਬਿਮਾਰੀ ਤੋਂ ਬਚਾਅ ਲਈ ਭੇਜੇ ਹਨ ਪਰ ਕੈਪਟਨ ਸਾਹਿਬ ਉਸ ਪੈਸੇ ਨੂੰ ਬਚਾ ਕੇ ਆਪਣੀਆਂ ਚੋਣਾਂ ਲਈ ਰੱਖ ਰਹੇ ਹਨ, ਜਦੋਂ ਕਿ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਘਾਟ ਕਾਰਣ ਅਨੇਕਾਂ ਮਰੀਜ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਉਨ•ਾਂ ਕਿਹਾ ਕਿ ਸਰਕਾਰ ਨੂੰ ਇਨ•ਾਂ ਪੈਸਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਸਰਕਾਰ ਕਹਿ ਰਹੀ ਹੈ ਕਿ ਇਹ ਪੈਸਾ ਸੂਬੇ ਵਿੱਚ ਆਫਤਾ ਲਈ ਰੱਖੇ ਗਏ ਹਨ ਪਰ ਕਰੋਨਾ ਬਿਮਾਰੀ ਤੋਂ ਵੱਡੀ ਕੋਈ ਹੋਰ ਆਫਤਾ ਹੋਰ ਕੀ ਹੋ ਸਕਦੀ ਹੈ। ਵਿਧਾਇਕ ਬੈਂਸ ਨੇ ਮੁੱਖ ਮੰਤਰੀ ਵਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਐਚਡੀਐਫਸੀ ਬੈਂਕ ਵਿੱਚ ਖਾਤਾ ਖੋਲਣ ਤੇ ਵੀ ਸਵਾਲ ਕੀਤਾ ਕਿ ਅਨੇਕਾਂ ਸਰਕਾਰੀ ਬੈਂਕ ਹਨ ਪਰ ਕੈਪਟਨ ਅਮਰਿੰਦਰ ਸਿੰÎਘ ਨੇ ਇਕ ਸਾਜਿਸ਼ ਤਹਿਤ ਪੈਸਿਆਂ ਦੀ ਹੇਰਾਫੇਰੀ ਕਰਨ ਲਈ ਹੀ ਇਸ ਬੈਂਕ ਵਿੱਚ ਮੁੱਖ ਮੰਤਰੀ ਰਾਹਤ ਕੋਸ਼ ਫੰਡ ਲਈ ਖਾਤਾ ਖੋਲਿਆ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਇਸ ਤੋਂ ਬਿਨਾਂ ਵੀ ਅੱਜ ਅਨੇਕਾਂ ਕੁਆਰਨਟੀਨ ਸੈਂਟਰਾਂ ਵਿੱਚ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਮਰੀਜ ਮਹਿੰਗੇ ਭਾਅ ਤੇ ਇਲਾਜ ਕਰਵਾ ਰਹੇ ਹਨ, ਸਕੂਲੀ ਫੀਸਾਂ ਨੂੰ ਲੈ ਕੇ ਮਾਪੇ ਪਰੇਸ਼ਾਨ ਹਨ, ਬਿਜਲੀ ਬਿੱਲਾਂ ਕਾਰਣ ਲੋਕ ਦਿੱਕਤ ਵਿੱਚ ਹਨ ਪਰ ਕੈਪਟਨ ਸਾਹਿਬ ਗੁਫਾ ਵਿੱਚ ਵੜੇ ਹੋਏ ਹਨ। ਉਨ•ਾਂ ਸਾਫ ਕਿਹਾ ਕਿ ਗੁਫਾ ਵਿੱਚ ਵੜ ਕੇ ਮੁਖ ਮੰਤਰੀ ਦੀ ਕੁਰਸੀ ਨਹੀਂ ਸੰਭਾਲੀ ਜਾ ਸਕਦੀ। ਇਸ ਲਈ ਕੈਪਟਨ ਸਾਹਿਬ ਨੂੰ ਗੁਫਾ ਵਿੱਚੋਂ ਬਾਹਰ ਆ ਕੇ ਲੋਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
--