ਅਸ਼ੋਕ ਵਰਮਾ
ਮਾਨਸਾ, 20 ਜੁਲਾਈ 2020: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਘਰ-ਘਰ ਜਾ ਕੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਸਬੰਧੀ ਜਾਣੂ ਕਰਵਾਉਣ ਲਈ ਯੁਵਕ ਸੇਵਾਵਾਂ ਵਿਭਾਗ ਵੱਲੋਂ ਜਾਗਰੂਕਤਾ ਮੁੰਿਹਮ ਚਲਾਈ ਗਈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ 135 ਪਿੰਡਾਂ ਵਿਚ ਦੂਜੇ ਪੜਾਅ ਅਧੀਨ ਯੁਵਕ ਸੇਵਾਵਾਂ ਕਲੱਬਾਂ, ਕੌਮੀ ਸੇਵਾ ਯੋਜਨਾ ਪ੍ਰੋਗਰਾਮ ਅਫ਼ਸਰਾਂ, ਵਲੰਟੀਅਰਾਂ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਜਾਗਰੁਕਤਾ ਮੁਹਿੰਮ ਚਲਾਈ ਗਈ ਹੈ।
ਸ਼੍ਰੀ ਰਘਬੀਰ ਮਾਨ ਨੇ ਦੱਸਿਆ ਕਿ ਸਟੇਟ ਐਵਾਰਡੀ ਅਮਨਦੀਪ ਸਿੰਘ ਹੀਰਕੇ , ਨਿਰਮਲ ਮੌਜੀਆਂ, ਮਨਜੀਤ ਭੱਟੀ ਨੇ ਸਰਦੂਲਗੜ੍ਹ ਅਤੇ ਝੁਨੀਰ ਬਲਾਕਾਂ ਵਿਚ ਅਤੇ ਮਾਲਵਾ ਲੋਕ ਹਿੱਤ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਦੀਪ ਕੋਟਲੱਲੂ, ਹਰਦੀਪ ਸਿੰਘ ਦਲੇਲਵਾਲਾ ਨੇ ਭੀਖੀ ਅਤੇ ਬੁਢਲਾਡਾ ਬਲਾਕ ਵਿਚ ਪ੍ਰਚਾਰਕ ਵੈੱਨਾਂ ਰਾਹੀਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ।
ਸਹਾਇਕ ਡਾਇਰੈਕਟਰ ਸ਼੍ਰੀ ਮਾਨ ਨੇ ਦੱਸਿਆ ਕਿ ਇਸ ਮੌਕੇ ਲੋਕਾਂ ਨੂੰ ਘਰ-ਘਰ ਜਾ ਕੇ ਮਾਸਕ ਪਹਿਣਨ, ਹੱਥਾਂ ਨੂੰ ਵਾਰ-ਵਾਰ ਧੋਣ, ਸਮਾਜਿਕ ਦੂਰੀ ਬਣਾਈ ਰੱਖਣ, ਫਲ-ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਵਰਤੋਂ ਵਿੱਚ ਲਿਆਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਪ੍ਰੋਗਰਾਮ ਅਫਸਰ ਜਸਪਾਲ ਸਿੰਘ ਸਰਕਾਰੀ ਆਈ.ਟੀ.ਆਈ, ਹਰਪ੍ਰੀਤ ਸਿੰਘ ਮੂਸਾ, ਦਰਸ਼ਨ ਸਿੰਘ ਕੁਲਰੀਆਂ, ਸੁਰਿੰਦਰ ਕੌਰ ਫੱਤਾ ਮਾਲੋਕਾ, ਯਾਦਵਿੰਦਰ ਸਿੰਘ ਬਰੇਟਾ, ਬਲਜੀਤ ਸਿੰਘ ਅਕਲੀਆ, ਬਲਵਿੰਦਰ ਸਿੰਘ ਬੋਹਾ, ਪ੍ਰੋ. ਵੀਰਬੰਤੀ, ਗੁਰਵਿੰਦਰ ਸਿੰਘ ਮਾਈ ਭਾਗੋ ਕਾਲਜ, ਹਰਵਿੰਦਰ ੰਿਸਘ ਦਿ ਰੋਇਲ ਕਾਲਜ ਬੋੜਾਵਾਲ ਅਤੇ ਮਾਨਸਾ ਜਿਲ੍ਹੇ ਦੇ ਯੂਥ ਕਲੱਬਾਂ ਬੁਰਜ ਢਿੱਲਵਾਂ, ਖੀਵਾ ਮੀਆਂ ਸਿੰਘ ਵਾਲਾ, ਭਾਈਦੇਸਾ, ਗੇਹਲੇ, ਮੀਆਂ, ਅਕਲੀਆ, ਰੜ੍ਹ ਆਦਿ ਨੇ ਆਪਣੇ-ਆਪਣੇ ਪਿੰਡਾਂ ਵਿਖੇ ਘਰ-ਘਰ ਸੰਪਰਕ ਮੁਹਿੰਮ ਤਹਿਤ ਜਾਗਰੂਕ ਕਰਨ ਵਿੱਚ ਯੋਗਦਾਨ ਪਾਇਆ।