ਫਿਰੋਜ਼ਪੁਰ 20 ਜੁਲਾਈ 2020: ਅੱਜ ਰਾਕੇਸ਼ ਕੁਮਾਰ ਖੋਜੀ ਇਤਿਹਾਸਕਾਰ ਦੀ ਕਿਤਾਬ 'ਗਾਂਧਾ ਸਿੰਘ ਕੱਚਰਭਾਨ': ਗੀਤ ਗਾਉਂਗਾ ਫਾਂਸੀ ਚੜ੍ਹਿਆ' ਲੋਕ ਅਰਪਣ ਰਾਕੇਸ਼ ਕੁਮਾਰ ਵੱਲੋਂ ਆਪਣੇ ਘਰ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਵਿੱਚ ਹੀ ਕੀਤੀ ਗਈ। ਕਿਤਾਬ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਨੇ ਦੱਸਿਆ ਕਿ ਗਾਂਧਾ ਸਿੰਘ ਗਦਰ ਲਹਿਰ ਦਾ ਅਣਗੌਲਿਆ ਗਦਰੀ ਹੈ। ਇਸ ਨੂੰ ਅੰਗਰੇਜ ਸਰਕਾਰ ਨੇ ਥਾਣੇਦਾਰ ਦੇ ਕਤਲ ਤੇ ਅੰਗਰੇਜ਼ ਸਰਕਾਰ ਦੇ ਵਿਰੁੱਧ ਬਗਾਵਤ ਕਰਨ ਦੇ ਦੋਸ਼ ਹੇਠ ਫੜ ਕੇ 8 ਮਾਰਚ 1916 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਲਗਾ ਦਿੱਤੀ ਸੀ।
ਗਦਰ ਲਹਿਰ ਦੇ ਸੱਦੇ 'ਤੇ ਅੰਗਰੇਜਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਸਾਲ 1914 ਵਿੱਚ ਹਜਾਰਾਂ ਗਦਰੀ ਅਮਰੀਕਾ ਸਮੇਤ ਹੋਰ ਮੁਲਕਾਂ ਤੋਂ ਭਾਰਤ ਆਏ ਸਨ, ਗਾਂਧਾ ਸਿੰਘ ਵੀ ਗਦਰ ਲਹਿਰ ਦੇ ਸੱਦੇ ਤੇ ਅਮਰੀਕਾ ਤੋਂ ਭਾਰਤ ਆਇਆ ਸੀ। ਇਹ ਅਮਰੀਕਾ ਵਿੱਚ ਵੀ ਗਦਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਭਾਰਤ ਵਿੱਚ ਵਾਪਸ ਆ ਕਿ ਇਹ ਲੰਮਾ ਸਮਾਂ ਸਰਗਰਮ ਰਿਹਾ। ਥਾਣੇਦਾਰ ਦੇ ਕਤਲ, ਪਾਰਟੀ ਨੂੰ ਪੈਸੇ ਲਈ ਦੱਸ ਡਾਕਿਆ 'ਟ ਸ਼ਾਮਲ, ਬੰਬ ਫੈਕਟਰੀਆਂ ਲੋਹਟਬੱਧੀ ਲਗਾਈ। ਗਦਰ ਪ੍ਰੈਸ ਲਾਉਣ ਦੀਆਂ ਕੋਸ਼ਿਸਾਂ ਕੀਤੀਆਂ ਛੋਣੀਆ ਤੇ ਹਮਲੇ ਦੀ ਕੋਸ਼ਿਸ਼ ਵਿੱਚ ਮੋਹਰੀ ਰਿਹਾ।
ਇਸ ਦੇ ਨਾਲ ਦੇ ਸਾਥੀ ਦੱਸਦੇ ਸਨ ਕਿ ਇਹ ਬਹੁਤ ਨਿਡਰ, ਸੂਰਬਾਰ ਤੇ ਸਮਝਦਾਰ ਸੀ ਮੌਤ ਤੋਂ ਨਹੀਂ ਡਰਦਾ ਸੀ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਗੀਤ ਗਾਉਂਦਾ ਫਾਂਸੀ ਚੜ੍ਹਿਆ ਸੀ, ਇਸ ਦੀ ਦਲੇਰੀ ਦੇਖ ਕੇ ਜੇਲਰ ਵੀ ਰੋ ਪਏ ਸਨ। ਸ਼ਹੀਦ-ਏ ਆਜਮ ਭਗਤ ਸਿੰਘ ਅਣਗੌਲੇ ਰਹੇ ਸਨ। ਇਹਨਾਂ ਬਾਰੇ ਹੋਰ ਕੁਝ ਵੀ ਨਹੀਂ ਲਿਖਿਆ ਗਿਆ। ਦੱਸ ਦਈਏ ਕਿ ਹੁਣ ਤੱਕ ਰਾਕੇਸ਼ ਕੁਮਾਰ ਦੀਆਂ 11 ਕਿਤਾਬਾਂ ਮਾਰਕਿਟ ਵਿੱਚ ਹਨ। ਊਧਮ ਸਿੰਘ ਬਾਰੇ ਗਦਰ ਲਹਿਰ ਦੇ ਸਾਹਿਤ ਬਾਰੇ, ਸਾਕਾ ਫੈਰੂ ਸ਼ਹਿਰ, ਭਗਤ ਸਿਘ ਤੇ ਸਾਥੀਆਂ ਦੇ ਫਿਰੋਜ਼ਪੁਰ ਵਿੱਚ ਗੁਪਤ ਟਿਕਾਣੇ ਬਾਰੇ ਹਨ।
ਕੁੱਝ ਰੇਲਵੇ ਦੀਆਂ ਜ਼ਮੀਨਾਂ ਬਾਰੇ ਹਨ। ਇਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਤਿੰਨ ਰੇਲਵੇ ਦੇ ਸਭ ਤੋਂ ਵੱਡੇ ਇਨਾਮ ਰੇਲਵੇ ਮੰਤਰੀ ਨੈਸ਼ਨਲ ਪੁਰਸਕਾਰ ਸਮੇਤ ਹੋਰ ਕਈ ਪੁਰਸਕਾਰ ਮਿਲ ਚੁੱਕੇ ਹਨ। ਬਾਬਾ ਫਰੀਦ ਸੋਸਾਇਟੀ ਫਰੀਦਕੋਟ ਵੱਲੋਂ ਉਨ੍ਹਾਂ ਨੂੰ ਸਾਲ 2011 ਵਿੱਚ ਬਾਬਤ ਫਰੀਦ ਇਮਾਨਦਾਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਕਿਤਾਬ ਲੋਕ ਅਰਪਣ ਕਰਨ ਮੌਕੇ ਰਜਿੰਦਰ ਗੋਇਲ, ਹਰਮੇਸ਼ ਕੁਮਾਰ, ਪਲਕ ਅਗਰਵਾਲ, ਸ਼ਰਮਿਲਾ ਗੋਇਲ ਤੇ ਜਸਵੀਰ ਕੌਰ ਆਦਿ ਹਾਜ਼ਰ ਸਨ।