ਅਕਾਲੀ ਦਲ ਵੱਲੋਂ ਰੂਪਨਗਰ 'ਚ ਇਕਾਂਤਵਾਸ ਮਰੀਜ਼ਾਂ ਲਈ ਘਰ-ਘਰ ਲੰਗਰ ਸੇਵਾ ਸ਼ੁਰੂ ਕੀਤੀ ਜਾਵੇਗੀ - ਡਾਕਟਰ ਚੀਮਾ
ਹਰੀਸ਼ ਕਾਲੜਾ
ਰੂਪਨਗਰ 6 ਮਈ 2021- ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰੋਨਾ ਤੋਂ ਪੀੜ੍ਹਿਤ ਆਪੋ-ਆਪਣੇ ਘਰਾਂ ਵਿਚ ਇਕਾਂਤਵਾਸ ਮਰੀਜਾਂ ਦੀ ਸੇਵਾ ਲਈ ਇੱਕ ਵਿਲੱਖਣ ਸੇਵਾ "ਘਰ-ਘਰ ਲੰਗਰ ਸੇਵਾ" ਦੀ ਸ਼ੁਰੂਆਤ ਸ਼ਨੀਵਾਰ 8 ਮਈ ਤੋਂ ਕੀਤੀ ਜਾ ਰਹੀ ਹੈ। ਇਸ ਸੇਵਾ ਤਹਿਤ ਕਰੋਨਾ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਪੈਸ਼ਲ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ ਘਰੋ ਘਰੀ ਭੇਜਿਆ ਜਾਵੇਗਾ। ਗਿਲਕੋ ਵੈਲੀ ਸਥਿੱਤ ਪਾਰਟੀ ਦਫਤਰ ਤੋਂ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਕਈ ਪਰਿਵਾਰਾਂ ਨੂੰ ਰੋਟੀ ਪਾਣੀ ਤਿਆਰ ਕਰਨ ਵਿੱਚ ਦਿੱਕਤ ਆ ਰਹੀ ਹੈ। ਉਹਨਾਂ ਨੂੰ ਪਾਰਟੀ ਵੱਲੋਂ ਤਿਆਰ ਕੀਤਾ ਸਪੈਸ਼ਲ ਖਾਣਾ ਪੈਕ ਕਰਕੇ ਵੱਖ-ਵੱਖ ਵਾਰਡਾਂ ਦੇ ਵਰਕਰਾਂ ਦੀਆਂ ਟੀਮਾਂ ਰਾਹੀ ਉਹਨਾਂ ਦੇ ਘਰ ਭੇਜਿਆ ਜਾਵੇਗਾ।
ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਵਾਰ ਪੂਰਾ ਪਰਿਵਾਰ ਹੀ ਕੋਰੋਨਾ ਦੀ ਲਪੇਟ ਵਿੱਚ ਆ ਜਾਂਦਾ ਹੈ ਜਾਂ ਘਰ ਵਿੱਚ ਖਾਣਾ ਤਿਆਰ ਕਰਣ ਵਾਲੀ ਬੀਬੀ ਹੀ ਮਹਾਂਮਾਰੀ ਨਾਲ ਪੀੜ੍ਹਿਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਰੋਟੀ ਪਾਣੀ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ।ਇਸ ਲਈ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਜੋ ਮਰੀਜ਼ ਜਾਂ ਪਰਿਵਾਰ ਘਰਾਂ ਦੇ ਵਿੱਚ ਇਕਾਂਤਵਾਸ ਵਿੱਚ ਹਨ ਉਹਨਾਂ ਨੂੰ ਸਵੇਰੇ 8 ਵਜੇ ਤੱਕ ਨਾਸ਼ਤਾ, ਦੁਪਹਿਰ 1 ਵਜੇ ਤੋਂ ਪਹਿਲਾਂ ਦੁਪਹਿਰ ਦਾ ਖਾਣਾ ਅਤੇ ਸ਼ਾਮ ਨੂੰ 7 ਵਜੇ ਤੱਕ ਰਾਤ ਦਾ ਖਾਣਾ ਉਹਨਾਂ ਦੇ ਘਰ ਵਿੱਚ ਹੀ ਪਹੁੰਚਾਇਆ ਜਾਵੇਗਾ।
ਉਹਨਾਂ ਕਿਹਾ ਕਿ ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਹੇਠ ਲਿਖੇ ਟੈਲੀਫੋਨ ਨੰਬਰ ਜਾਰੀ ਕੀਤੇ ਗਏ ਹਨ ਜੋ ਕਿ ਇਸ ਤਰਾਂ ਹਨ।ਪਰਮਜੀਤ ਸਿੰਘ ਮੱਕੜ- 98154-79979, ਚੌਧਰੀ ਵੇਦ ਪ੍ਰਕਾਸ਼- 98720-06545, ਹਰਜੀਤ ਕੌਰ- 99887-29406, ਬਲਵਿੰਦਰ ਕੌਰ- 99148-67889 ਤੇ ਨਵਜੋਤ ਸਿੰਘ ਛਤਵਾਲ ਦਾ ਨੰਬਰ 97814-09200 ਹੈ।
ਡਾਕਟਰ ਚੀਮਾ ਨੇ ਕਿਹਾ ਕਿ ਇਹ ਸੇਵਾ ਕੇਵਲ ਤੇ ਕੇਵਲ ਕਰੋਨਾ ਤੋ ਪ੍ਰਭਾਵਿਤ ਵਿਅਕਤੀਆਂ ਲਈ ਹੀ ਹੋਵੇਗੀ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਜੇਕਰ ਉਹਨਾਂ ਦੇ ਧਿਆਨ ਵਿੱਚ ਕੋਈ ਇਹੋ ਜਿਹਾ ਮਰੀਜ਼ ਦਾ ਪਰਿਵਾਰ ਆਉਂਦਾ ਹੈ ਤਾਂ ਉਹ ਉਪਰੋਕਤ ਫੋਨ ਨੰਬਰਾਂ ਤੇ ਜਾਂ ਉਹਨਾਂ ਦੇ ਆਪਣੇ ਨਿੱਜੀ ਨੰਬਰ 99151-00082 ਤੇ ਸਾਡੇ ਧਿਆਨ ਵਿੱਚ ਜ਼ਰੂਰ ਲਿਆਉਣ। ਇਸ ਸੇਵਾ ਦੀਆਂ ਤਿਆਰੀਆਂ ਲਈ ਹੋਈ।
ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਗੁਰਮੁੱਖ ਸਿੰਘ ਸੈਣੀ ਸਾਬਕਾ ਕੌਂਸਲਰ, ਹਰਜੀਤ ਕੌਰ ਸਾਬਕਾ ਕੌਂਸਲਰ, ਮਨਜਿੰਦਰ ਸਿੰਘ ਧਨੋਆ ਸਾਬਕਾ ਕੌਂਸਲਰ, ਚੌਧਰੀ ਵੇਦ ਪ੍ਰਕਾਸ਼ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਰੂਪਨਗਰ,ਹਰਵਿੰਦਰ ਸਿੰਘ ਹਵੇਲੀ ਸਾਬਕਾ ਕੌਂਸਲਰ, ਬਲਵਿੰਦਰ ਕੌਰ, ਬੀਬੀ ਪ੍ਰੀਤਮ ਕੌਰ ਭਿਉਰਾ, ਚਰਨਜੀਤ ਕੌਰ ਸ਼ਾਮਪੁਰਾ, ਗੁਰਦੇਵ ਕੌਰ, ਰਾਜੀਵ ਸ਼ਰਮਾ ਐਡਵੋਕੇਟ, ਅਮਰਪ੍ਰੀਤ ਸਿੰਘ ਨੰਨਾ, ਕੁਲਵੰਤ ਸਿੰਘ ਸੈਣੀ ਸਾਬਕਾ ਕੌਂਸਲਰ, ਗੁਰਦੀਪ ਸਿੰਘ ਦੀਪ, ਮਨਜੀਤ ਸਿੰਘ ਤੰਬੜ, ਸੁਰਜੀਤ ਸਿੰਘ ਮਾਹੀ, ਬਲਵਿੰਦਰ ਸਿੰਘ ਮਿੱਠੂ, ਲੰਬੜਦਾਰ ਸਤਪਾਲ ਸਿੰਘ ਮੌਜੂਦ ਸਨ।