Image : ’ਯੂਨਾਈਟਡ ਬਾਏ ਬਲੱਡ’
ਆਈ ਏ ਐਸ ਅਫਸਰ ਨੇ ਬਣਾਈ ਪਲਾਜ਼ਮਾ ਡੋਨੇਸ਼ਨ ਲਈ ਵੈਬਸਾਈਟ, ਵੇਖੋ ਕਿਵੇਂ ਮਿਲ ਰਿਹੈ ਲੋਕਾਂ ਨੂੰ ਫਾਇਦਾ
ਨਵੀਂ ਦਿੱਲੀ, 13 ਮਈ, 2021 : ਦਿੱਲੀ ਵਿਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ 33 ਸਾਲਾ ਆਈ ਏ ਅਫਸਰ ਅਭਿਸ਼ੇਕ ਸਿੰਘ ਨੇ ਕੋਰੋਨਾ ਮਰੀਜ਼ਾਂ ਲਈ ਪਲਾਜ਼ਮਾ ਮਿਲਣਾ ਸੌਖਾ ਬਣਾਉਣ ਵਾਸਤੇ ਵੈਬਸਾਈਟ ’ਯੂਨਾਈਟਡ ਬਾਏ ਬਲੱਡ’ ਸ਼ੁਰੂ ਕੀਤੀ ਹੈ।
ਅਭਿਸ਼ੇਕ ਸਿੰਘ : ਫੇਸਬੁੱਕ ਫੋਟੋ
ਪ੍ਰਿੰਟ ਦੀ ਰੀਪੋਰਟ ਅਨੁਸਾਰ ਤਕਰੀਬਨ ਇਕ ਹਫਤਾ ਪਹਿਲਾਂ ਸ਼ੁਰੂ ਕੀਤੀ ਗਈ ਇਸ ਵੈਬਸਾਈਟ ’ਤੇ ਹੁਣ ਤੱਕ 500 ਡੋਨਰਾਂ ਤੇ 700 ਮਰੀਜ਼ਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਇਸ ਵੈਬਸਾਈਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕੋਰੋਨਾ ਮਰੀਜ਼ ਨੂੰ ਲੋੜੀਂਦੇ ਪਲਾਜ਼ਮਾਂ ਲਈ ਉਹ ਆਪਣੇ ਬਾਰੇ ਸਾਰਾ ਡਾਟਾ ਜਿਵੇਂ ਬਲੱਡ ਗਰੁੱਪ, ਕਿਸ ਇਲਾਕੇ ਵਿਚ ਰਹਿੰਦਾ ਹੈ, ਆਦਿ ਦੱਸਦਾ ਹੈ ਜਦਕਿ ਡੋਨਰ ਵੀ ਇਸੇ ਤਰੀਕੇ ਆਪਣਾ ਸਾਰਾ ਡਾਟਾ ਦਿੰਦਾ ਹੈ। ਜਦੋਂ ਮਰੀਜ਼ ਆਪਣਾ ਡਾਟਾ ਦਿੰਦਾ ਹੈ ਤਾਂ ਉਸ ਕੋਲ ਇਲਾਕੇ ਵਿਚ ਉਪਲਬਧ ਪਲਾਜ਼ਮਾ ਡੋਨਰ ਦੀ ਸੂਚੀ ਆ ਜਾਂਦੀ ਹੈ ਜਿਸ ਮਗਰੋਂ ਦੋਵੇਂ ਆਪਸ ਵਿਚ ਸੰਪਰਕ ਕਰ ਸਕਦੇ ਹਨ।
ਇਸ ਵਾਸਤੇ ਡੋਨਰ ਦਾ ਸਿੱਧਾ ਨੰਬਰ ਨਹੀਂ ਦਿੱਤਾ ਜਾਂਦਾ ਬਲਕਿ ਮਰੀਜ਼ ਤੇ ਡੋਨਰ ਦੋਵਾਂ ਦਾ ਅੰਕੜਾ ਤੇ ਇਲਾਕਾ ਮਿਲਣ ’ਤੇ ਹੀ ਨੰਬਰ ਸਾਂਝੇ ਕੀਤੇ ਜਾਂਦੇ ਹਨ। ਵੈਬਸਾਈਟ ’ਤੇ ਆਲ ਇੰਡੀਆ ਪੱਧਰ ਦੇ ਮਰੀਜ਼ ਤੇ ਡੋਨਰ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਵੈਬਸਾਈਟ ਨੂੰ ਇਸ ਆਈ ਏ ਐਸ ਅਫਸਰ ਨਾਲ ਜੁੜੇ 500 ਦੇ ਕਰੀਬ ਆਈ ਆਈ ਟੀ ਤੇ ਆਈ ਆਈ ਐਮ ਪਾਸ ਮਾਹਿਰ ਨੌਜਵਾਨ ਚਲਾ ਰਹੇ ਹਨ।
ਅਭਿਸ਼ੇਕ ਸਿੰਘ ਬਾਰੇ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਇਸ ਅਫਸਰ ਨੇ ਹਾਲ ਹੀ ਵਿਚ ਫਿਰ ਚਾਰ ਪੰਦਰਾਂ ਫਿਲਮ, ਕੁਝ ਮਿਊਜ਼ਿਕ ਵੀਡੀਓਜ਼ ਤੇ ਦਿੱਲੀ ਕ੍ਰਾਈਮ ਸੀਜ਼ਨ 2 ਵਿਚ ਵੀ ਕੰਮ ਕੀਤਾ ਹੈ।