ਐਮ ਐਲ ਏ ਚੀਮਾ ਦੇ ਦਫ਼ਤਰ ਦੇ ਪੀਏ ਸਮੇਤ ਪੂਰਾ ਪਰਿਵਾਰ ਕੋਰੋਨਾ ਦੀ ਲਪੇਟ 'ਚ
ਬਲਵਿੰਦਰ ਸਿੰਘ ਧਾਲੀਵਾਲ
- ਪਾਵਨ ਨਗਰੀ ਵਿੱਚ ਮਚਿਆ ਹੜਕੰਪ
- ਸ਼ਹਿਰ ਵਿਚ 18 ਕੇਸ ਪਾਜ਼ੀਟਿਵ ਜੈਨੀਆਂ ਮਹੱਲਾ ਵਿਚ ਵੀ 14 ਪਰਿਵਾਰ ਕੋਰੋਨਾ ਪਾਜ਼ੀਟਵ
ਸੁਲਤਾਨਪੁਰ ਲੋਧੀ, 7 ਮਈ 2021 - ਕੋਰੋਨਾ ਨੇ ਹੌਲੀ ਹੌਲੀ ਪਾਵਨ ਨਗਰੀ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਵਿਧਾਇਕ ਨਵਤੇਜ ਸਿੰਘ ਚੀਮਾ ਦੇ ਦਫਤਰ ਦੇ ਪੀਏ ਜਰਮਨ ਸਿੰਘ ਦਾ ਪੂਰਾ ਪਰਿਵਾਰ ਹੀ ਕੋਰੋਨਾ ਦੀ ਚਪੇਟ ਵਿੱਚ ਆਉਣ ਤੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਹੜਕੰਪ ਮੱਚ ਗਿਆ। ਜਰਮਨ ਅਤੇ ਉਸਦਾ ਭਰਾ, ਮਾਤਾ, ਪਿਤਾ ਇਸ ਸਮੇਂ ਕੋਰੋਨਾ ਕਾਰਨ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਨ। ਜਿਸ ਕਾਰਨ ਸਮੂਹ ਕਾਂਗਰਸੀ ਆਗੂਆਂ ਨੇ ਵਾਹਿਗੁਰੂ ਦੇ ਅੱਗੇ ਸਮੁੱਚੇ ਪਰਿਵਾਰ ਅਤੇ ਹੋਰ ਕੋਰੋਨਾ ਪੀਡ਼ਤਾਂ ਲਈ ਅਰਦਾਸ ਕੀਤੀ। ਇਸ ਤੋਂ ਪਹਿਲਾਂ ਸ਼ਹਿਰ ਦੇ ਅੰਦਰੂਨੀ ਹਿੱਸੇ ਜੈਨੀਆਂ ਮਹੱਲਾ ਵਿੱਚ ਇੱਕ ਪੜ੍ਹੇ ਲਿਖੇ ਪਰਿਵਾਰ ਦੇ ਵੀ ਕੋਰੋਨਾ ਪਾਜ਼ਟਿਵ ਪਾਏ ਜਾਣ ਤੇ ਮਹੱਲਾਂ ਅਤੇ ਸ਼ਹਿਰ ਨਿਵਾਸੀ ਇਸ ਸਮੇਂ ਕੋਰੋਨਾ ਦੇ ਖੌਫ ਹੇਠ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ।
ਇਸ ਸਬੰਧੀ ਐਸਐਮਓ ਸੁਲਤਾਨਪੁਰ ਲੋਧੀ ਡਾ, ਰਵਿੰਦਰ ਸ਼ੁਭ ਨੇ ਦੱਸਿਆ ਕਿ ਕੋਰੋਨਾ ਦਾ ਪ੍ਰਕੋਪ ਘਟਿਆ ਨਹੀਂ ਸਗੋਂ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਹਲਕਾ ਸੁਲਤਾਨਪੁਰ ਲੋਧੀ ਵਿੱਚ ਕਰੀਬ 18 ਕੇਸ ਪਾਜ਼ੀਟਿਵ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਤਾਂ ਘਰਾਂ ਵਿੱਚ ਕੁਆਰਟੀਨ ਕੀਤਾ ਹੋਇਆ ਅਤੇ ਸੀਰੀਅਸ ਮਰੀਜ਼ਾਂ ਨੂੰ ਕਪੂਰਥਲਾ ਵਿਖੇ ਆਇਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਕੋਵਿਡ ਦੀ ਟੈਸਟਿੰਗ ਹੋ ਰਹੀ ਹੈ ਅਤੇ ਵੈਕਸੀਨ ਵੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਬਾਵਜੂਦ ਕੁਝ ਲੋਕ ਵੈਕਸੀਨ ਟੀਕਾਕਰਨ ਕਰਵਾਉਣ ਤੋਂ ਕਤਰਾ ਰਹੇ ਹਨ ਅਤੇ ਆਪਣੇ ਆਪ ਨੂੰ ਖ਼ਤਰੇ ਦੇ ਮੂੰਹ ਵਿੱਚ ਜਾਣ ਬੁੱਝ ਕੇ ਧਕੇਲ ਰਹੇ ਹਨ। ਕੁਝ ਮਰੀਜ਼ਾਂ ਨੂੰ ਹਲਕਾ ਬੁਖਾਰ, ਖਾਂਸੀ, ਜ਼ੁਕਾਮ ਵੀ ਹੋਣ ਤੇ ਉਹ ਆਪਣਾ ਟੈਸਟ ਕਰਵਾਉਣਾ ਜ਼ਰੂਰੀ ਨਹੀਂ ਸਮਝਦੇ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਵੀ ਪਾਲਣਾ ਨਹੀਂ ਕਰਦੇ ਬਾਜ਼ਾਰਾਂ ਵਿੱਚ ਬਗੈਰ ਮਾਸਿਕ ਤੋਂ ਅਤੇ ਸੋਸ਼ਲ ਡਿਸਟੈਂਸ ਤੇ ਬੇਖੌਫ ਘੁੰਮ ਰਹੇ ਹਨ। ਜੇ ਪ੍ਰਸ਼ਾਸਨ ਸਖ਼ਤੀ ਕਰਦਾ ਹੈ ਤਾਂ ਵੀ ਕੋਈ ਕੋਈ ਫਰਕ ਨਹੀਂ ਪੈਂਦਾ। ਡਾ. ਸ਼ੁੱਭ ਨੇ ਕਿਹਾ ਕਿ ਜੇ ਲੋਕ ਹਾਲੇ ਵੀ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਬਗੈਰ ਮਤਲਬ ਦੇ ਘਰਾਂ ਚੋਂ ਬਾਹਰ ਨਾ ਨਿਕਲਣ, ਮਾਸਕ ਪਹਿਨਣ, ਹੱਥਾਂ ਨੂੰ ਵਾਰ ਵਾਰ ਧੋਣ, ਸੈਨੇਟਾਈਜ਼ਰ ਦਾ ਪ੍ਰਯੋਗ ਕਰਨ ਦੀ ਵੀ ਨਸੀਹਤ ਦਿੱਤੀ ।
ਵਿਧਾਇਕ ਚੀਮਾ ਤੇ ਪੂਰੇ ਸਟਾਫ ਨੇ ਕੀਤਾ ਇਕਾਂਤਵਾਸ-
ਵਿਧਾਇਕ ਚੀਮਾ ਵੱਲੋਂ ਦਫਤਰ ਦੇ ਪੀਏ ਜਰਮਨ ਸਿੰਘ ਤੇ ਪਰਿਵਾਰ ਦੇ ਕੋਰੋਨਾ ਪਾਜ਼ਟਿਵ ਹੋਣ ਤੋਂ ਬਾਅਦ ਉਨ੍ਹਾਂ ਅਤੇ ਪੀ ਏ ਰਵਿੰਦਰ ਰਵੀ, ਬਲਜਿੰਦਰ ਸਿੰਘ ਪੀ ਏ ਨੇ ਵੀ ਡਾ. ਸ਼ੁੱਭ ਵੱਲੋਂ ਦਿੱਤੀ ਸਲਾਹ ਤੇ ਇਕਾਂਤ ਵਾਸ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਸਾਰੇ ਜਨਤਕ ਪ੍ਰੋਗਰਾਮ ਰੱਦ ਕਰਕੇ ਦਫਤਰ ਵਿਖੇ ਮੁਲਾਕਾਤਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਹਨ। ਵਿਧਾਇਕ ਚੀਮਾ ਨੇ ਕਿਹਾ ਕਿ ਪੰਜਾਬ ਸਮੇਤ ਪੂਰਾ ਦੇਸ਼ ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ । ਪ੍ਰੰਤੂ ਲੋਕ ਇਸ ਨੂੰ ਸੀਰੀਅਸ ਤੌਰ ਤੇ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਵੈਕਸੀਨ ਲਗਾਉਣ ਦੀਆਂ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਲੋਕ ਅਫਵਾਹਾਂ ਦੇ ਡਰ ਤੋਂ ਟੀਕਾਕਰਨ ਕਰਵਾਉਣ ਤੋਂ ਗੁਰੇਜ਼ ਕਰ ਰਹੇ ਹਨ। ਡਰਦੇ ਹੋਏ ਟੈਸਟ ਵੀ ਨਹੀਂ ਕਰਵਾਉਂਦੇ ਤੇ ਬਾਅਦ ਵਿੱਚ ਜਦੋਂ ਮਾਮਲਾ ਗੰਭੀਰ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਤਾਂ ਫਿਰ ਹਸਪਤਾਲਾਂ ਵੱਲ ਦੌੜਦੇ ਹਨ। ਵਿਧਾਇਕ ਚੀਮਾ ਨੇ ਹਲਕਾ ਨਿਵਾਸੀਆਂ ਨੂੰ ਵੈਕਸੀਨ ਲਗਾਉਣ ਤੇ ਸਰਕਾਰ ਵੱਲੋਂ ਜਾਰੀ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।