ਕਪੂਰਥਲਾ: ਰੇਲ ਕੋਚ ਫੈਕਟਰੀ ਦੇ 20 ਘਰਾਂ ਨੂੰ ਮਾਈਕਰੋ ਕੰਟੋਨਮੈਂਟ ਜ਼ੋਨ ਐਲਾਨਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,12 ਮਈ 2021 - ਡਿਪਟੀ ਕਮਿਸ਼ਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਟਾਇਪ-1 ਰਿਹਾਇਸ਼ੀ ਖੇਤਰ ਨੂੰ ਕੋਵਿਡ ਦੇ 5 ਕੇਸ ਸਾਹਮਣੇ ਆਉਣ ਕਰਕੇ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ ਤਾਂ ਜੋ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਕਪੂਰਥਲਾ ਸਬ ਡਵੀਜਨ ਦੇ ਕਮਿਊਨਿਟੀ ਹੈੱਲਥ ਸੈਂਟਰ ਕਾਲਾ ਸੰਘਿਆਂ ਅਧੀਨ ਆਉਂਦੇ ਰੇਲ ਕੋਚ ਫੈਕਟਰੀ ਦੇ ਟਾਇਪ 1 ਰਿਹਾਇਸ਼ੀ ਖੇਤਰ ਨੂੰ ਮਾਇਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਇਸ ਖੇਤਰ ਵਿਚ ਪੈਂਦੇ 20 ਘਰਾਂ ਵਿਚ ਹਾਊਸ ਨੰ 761-ਏ ,ਬੀ,ਸੀ,ਡੀ,ਈ ,762 ਏ ,ਬੀ,ਸੀ,ਡੀ,ਈ 764- ਏ ,ਬੀ,ਸੀ,ਡੀ,ਈ ,771 ਏ ,ਬੀ,ਸੀ,ਡੀ,ਈ ਕੰਟੋਨਮੈਂਟ ਜੋਨ ਤਹਿਤ ਹਨ।
ਜਾਰੀ ਹੁਕਮਾਂ ਅਨੁਸਾਰ ਕੰਟੇਨਮੈਂਟ ਜੋਨ ਤਹਿਤ ਪ੍ਰੋਟੋਕਾਲ ਦੀ ਪਾਲਨਾ ਲਈ ਐਸ.ਡੀ.ਐਮ ਕਪੂਰਥਲਾ ਨੂੰ ਸੂਪਰਵਾਇਜਰ ਅਧਿਕਾਰੀ ਵਜੋਂ ਨਾਮਜਦ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਕੰਟੇਨਮੈਂਟ ਜੋਨ ਦੇ ਆਲੇ ਦੁਆਲੇ ਜਾਗਰੂਕ ਕਰਨ ਅਤੇ ਕੰਟੋਨਮੈਂਟ ਜ਼ੋਨ ਵਿਚ ਦਾਖਲਾ ਰੱਖਣ ਲਈ ਸਾਈਏਜ ਲਗਾਏ ਜਾਣਗੇ।
ਪੁਲਿਸ ਵਲੋਂ ਕੰਟੋਨਮੈਂਟ ਜ਼ੋਨ ਵਿਚ ਸਮਾਜਿਕ ਦੂਰੀ ਅਤੇ ਦਾਖਲਾ ਅਤੇ ਬਾਹਰ ਜਾਣ ਦੇ ਰਸਤਿਆਂ ਉੱਪਰ ਨਾਕਾਬੰਦੀ ਕੀਤੀ ਜਾਵੇਗੀ।
ਸਿਹਤ ਵਿਭਾਗ ਵਲੋਂ ਖੇਤਰ ਵਿਚ ਟੈਸਟਿੰਗ ਤੇ ਹੋਰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜਿਲ੍ਹਾ ਮੰਡੀ ਅਫਸਰ ਇਸ ਕੰਟੋਨਮੈਂਟ ਜ਼ੋਨ ਅੰਦਰ ਸਬਜ਼ੀਆਂ ਤੇ ਫਰੂਟਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣਗੇ ਜਦਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਵਲੋਂ ਪੀਣ ਵਾਲੇ ਪਾਣੀ, ਸੀਵਰੇਜ਼ ਆਦਿ ਦੀ ਸਹੂਲਤ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਖਾਣ-ਪੀਣ ਦੀਆਂ ਵਸਤਾਂ ਦੀ ਸਪਲਾਈ, ਬਿਜਲੀ ਬੋਰਡ ਵਲੋਂ ਨਿਰਵਿਘਨ ਬਿਜਲੀ ਸਪਲਾਈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਤੇ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਦੇ ਪੱਠੇ, ਚਾਰੇ ਆਦਿ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਵੈਟਰਨਰੀ ਡਾਕਟਰ ਦੀ ਤਾਇਨਾਤੀ ਕੀਤੀ ਜਾਵੇਗੀ।