ਕਾਂਗਰਸ ਦੇ ਯੂਥ ਆਗੂ ਮਨਜਿੰਦਰ ਹੈਪੀ ਕਰਵਾ ਰਹੇ ਲੋਕਾਂ ਨੂੰ ‘ਫਤਿਹ ਕਿੱਟ’ ਮੁਹੱਈਆ
ਮਨਿੰਦਰਜੀਤ ਸਿੱਧੂ
ਜੈਤੋ, 8 ਮਈ, 2021 - ਕੋਰੋਨਾ ਤੋਂ ਸੰਕ੍ਰਮਿਤ ਲੋਕਾਂ ਦੀ ਮਦਦ ਲਈ ਸਰਕਾਰ ਵੱਲੌਂ ਮੁਹੱਈਆ ਕਰਵਾਈ ਜਾਂਦੀ ਫਤਿਹ ਕਿੱਟ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਬੀੜਾ ਯੂਥ ਕਾਂਗਰਸ ਵੱਲੋਂ ਚੁੱਕਿਆ ਗਿਆ ਹੈ। ਜੇਕਰ ਜੈਤੋ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਵੱਲੋਂ ਘਰ ਘਰ ਫਤਿਹ ਕਿੱਟਾਂ ਪਹੁੰਚਾਈਆਂ ਜਾ ਰਹੀਆਂ ਹਨ।ਪਿਛਲੇ ਦਿਨੀਂ ਚੌਧਰੀਆਂ ਵਾਲੀ ਗਲੀ ਵਿੱਚ ਕੋਰੋਨਾ ਪਾਜਟਿਵ ਹੋਏ ਇੱਕ ਮਰੀਜ ਨੂੰ ਮਨਜਿੰਦਰ ਹੈਪੀ ਵੱਲੋਂ ਉਕਤ ਕਿੱਟ ਘਰ ਜਾ ਕੇ ਦਿੱਤੀ ਗਈ। ਮਨਜਿੰਦਰ ਹੈਪੀ ਨੇ ਦੱਸਿਆ ਕਿ ਜਦੋਂ ਵੀ ਕਿਸੇ ਮਰੀਜ ਦੀ ਰਿਪੋਰਟ ਪਾਜਟਿਵ ਆਉਂਦੀ ਹੈ ਤਾਂ ਉਸ ਸੰਬੰਧੀ ਚੰਡੀਗੜ੍ਹ ਫੋਨ ਜਾਂਦਾ ਹੈ।
ਜਿੱਥੋਂ ਯੂਥ ਕਾਂਗਰਸ ਦੇ ਵਲੰਟੀਅਰਾਂ ਦੀਆਂ ਇਸ ਕਿੱਟ ਨੂੰ ਮਰੀਜ ਤੱਕ ਪਹੁੰਚਾਉਣ ਲਈ ਡਿਊਟੀਆਂ ਲਗਦੀਆਂ ਹਨ। ਉਹਨਾਂ ਕਿਹਾ ਕਿ ਇਸ ਕਿੱਟ ਵਿੱਚ ਕੋਰੋਨਾ ਦੇ ਮਰੀਜ ਲਈ ਲੋੜੀਂਦੀਆਂ ਦਵਾਈਆਂ ਤੋਂ ਇਲਾਵਾ ਆਕਸੀਜਨ ਦਾ ਪੱਧਰ ਚੈੱਕ ਕਰਨ ਲਈ ਆਕਸੀਮੀਟਰ ਹੁੰਦਾ ਹੈ।ਉਹਨਾਂ ਦੇ ਨਾਲ ਯੂਥ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਸੇਖੋਂ ਵੀ ਕੋਰੋਨਾ ਮਰੀਜਾਂ ਦੀ ਸੇਵਾ ਵਿੱਚ ਤਤਪਰ ਰਹਿੰਦੇ ਹਨ।