ਕਿਸਾਨ ਮੋਰਚਾ ਅਤੇ ਦੁਕਾਨਦਾਰਾਂ ਵੱਲੋਂ ਲਾਕਡਾਊਨ ਵਿਰੁੱਧ ਮੁਜ਼ਾਹਰਾ
ਨਵਾਂਸ਼ਹਿਰ 7 ਮਈ 2021 -ਸੰਯੁਕਤ ਕਿਸਾਨ ਮੋਰਚਾ ਅਤੇ ਦੁਕਾਨਦਾਰਾਂ ਵੱਲੋਂ 8 ਮਈ ਨੂੰ ਨਵਾਂਸ਼ਹਿਰ ਵਿਚ ਮੁਜਾਹਰਾ ਕੀਤਾ ਜਾਵੇਗਾ।ਇਸ ਸਬੰਧੀ ਮੋਰਚੇ ਦੇ ਆਗੂ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ਨਵਾਂਸ਼ਹਿਰ ਦੇ ਦੁਕਾਨਦਾਰਾਂ ਨੂੰ ਮਿਲੇ।ਦੁਕਾਨਦਾਰਾਂ ਨੇ ਦੱਸਿਆ ਕਿ ਉਹ ਆਪਣੇ ਕਾਰੋਬਾਰ ਬੰਦ ਹੋਣ ਕਰਕੇ ਬਹੁਤ ਹੀ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ।ਉਹਨਾਂ ਦੇ ਕਾਰੋਬਾਰ ਤਬਾਹੀ ਦੇ ਕੰਢੇ ਪਹੁੰਚ ਗਏ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਨੂੰ ਡੰਡੇ ਦੇ ਜੋਰ ਦਬਾਉਣ ਤੇ ਉਤਾਰੂ ਹਨ ਪਰ ਉਹ ਸਰਕਾਰ ਦੇ ਡਰ ਅੱਗੇ ਨਹੀਂ ਝੁਕਣਗੇ।ਸਰਕਾਰ ਰੋਜ਼ ਹੀ ਨਵੇਂ ਨਵੇਂ ਅਤੇ ਅਨੋਖੇ ਹੁਕਮ ਚਾਹੜ ਰਹੀ ਹੈ।
ਜਿਹਨਾਂ ਦੀ ਉਹਨਾਂ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ।ਉਹ ਅਜੇ ਦੁਕਾਨਾਂ ਖੋਹਲ ਰਹੇ ਹੁੰਦੇ ਹਨ ਕਿ ਸਵੇਰ ਵੇਲੇ ਪੁਲਿਸ ਨਵੇਂ ਹੁਕਮ ਲੈਕੇ ਉਹਨਾਂ ਨੂੰ ਦਬਕੇ ਮਾਰਨ ਆ ਪਹੁੰਚਦੀ ਹੈ।ਮੋਰਚੇ ਦੇ ਆਗੂਆਂ ਨੇ ਕਿਹਾ ਕਿ ਲੌਕਡਾਊਨ ਕੋਈ ਕਰੋਨਾ ਦਾ ਹੱਲ ਨਹੀਂ ਹੈ।ਦੁਕਾਨਦਾਰਾਂ ਦੇ ਧੰਦੇ ਚੌਪਟ ਹੋ ਗਏ ਹਨ ਪਰ ਬਹੁਕੌਮੀ ਕੰਪਨੀਆਂ ਦਾ ਮਾਲ ਆਨਲਾਈਨ ਵਿਕ ਰਿਹਾ ਹੈ ਜਿਹਨਾਂ ਦੀ ਸੇਲ ਪਹਿਲਾਂ ਨਾਲੋਂ ਵੀ ਵੱਧ ਗਈ ਹੈ।ਇਹੀ ਸਰਕਾਰਾਂ ਦਾ ਅਜੰਡਾ ਹੈ।ਸਰਕਾਰ ਕਰੋਨਾ ਦੀ ਦੁਹਾਈ ਤਾਂ ਦੇ ਰਹੀ ਹੈ,ਲੋਕਾਂ ਵਿਚ ਸਹਿਮ ਪੈਦਾ ਕਰ ਰਹੀ ਹੈਪਰ ਹਸਪਤਾਲਾਂ ਵਿਚ ਵੈਕਸੀਨ ਨਹੀਂ ਹੈ,ਦਵਾਈਆਂ ਦੀ ਭਾਰੀ ਤੋਟ ਹੈ,ਆਕਸੀਜਨ ਦੀ ਕਮੀ ਮਰੀਜ਼ਾਂ ਦੀ ਜਾਨ ਲੈ ਰਹੀ ਹੈ।
ਨਿੱਜੀ ਹਸਪਤਾਲ ਲੁੱਟ ਮਚਾ ਰਹੇ ਹਨ।ਆਕਸੀਜਨ ,ਦਵਾਈਆਂ ਦੀ ਬਲੈਕ ਹੋ ਰਹੀ ਹੈ ਅਜਿਹੇ ਬਲੈਕਮੇਲਰਾਂ ਉੱਤੇ ਸਰਕਾਰ ਦੀ ਕੋਈ ਸਖਤੀ ਨਹੀਂ ਹੈ।ਸਰਕਾਰ ਦਾ ਕਰੋਨਾ ਦੇ ਨਾਂਅ ਉੱਤੇ ਪਾਬੰਦੀਆਂ ਲਾਉਣ ਦਾ ਮਕਸਦ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਘੋਲ ਨੂੰ ਢਾਹ ਲਾਉਣਾ ਹੈ ਜਿਸਦੇ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਸਾਂਝੀ ਯੋਜਨਾ ਉੱਤੇ ਕੰਮ ਕਰ ਰਹੀਆਂ ਹਨ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਉਹਨਾਂ ਕਿਹਾ ਕਿ 8 ਮਈ ਨੂੰ ਲੌਕਡਾਊਨ ਵਿਰੁੱਧ ਮੁਜਾਹਰਾ ਸਵੇਰੇ ਠੀਕ 10 ਵਜੇ ਰਿਲਾਇੰਸ ਕੰਪਨੀ ਦੇ ਸਟੋਰ ਅੱਗਿਓਂ ਸ਼ੁਰੂ ਹੋਵੇਗਾ