ਕੋਟਕਪੂਰਾ: ਕੈਂਪ ਲਾ ਕੇ ਸਿਹਤ ਵਿਭਾਗ ਦੀ ਟੀਮ ਨੇ ਰਾਹਗੀਰਾਂ ਦੇ ਕੀਤੇ 100 ਆਰਟੀਪੀਸੀਆਰ ਟੈਸਟ
ਪਰਵਿੰਦਰ ਸਿੰਘ ਕੰਧਾਰੀ
- ਜਾਗਰੂਕਤਾ ਦੇ ਚਲਦੇ ਜਿਆਦਾਤਰ ਲੋਕ ਖੁਦ ਹੀ ਟੈਸਟ ਕਰਵਾਉਣ ਲਈ ਆ ਰਹੇ ਅੱਗੇ
- ਖੰਘ, ਬੁਖਾਰ, ਜੁਕਾਮ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਕਰਵਾਓ ਜਾਂਚ : ਡਾਕਟਰ ਧਰਮਿੰਦਰ
ਕੋਟਕਪੂਰਾ 15 ਮਈ 2021 - ਐਸ ਐਮ ਓ ਡਾਕਟਰ ਹਰਿੰਦਰ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰ ਧਰਮਿੰਦਰ ਜਿੰਦਲ ਦੀ ਅਗੁਵਾਈ ਹੇਠ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਬਾਬਾ ਦਯਾਲ ਸਿੰਘ ਚੌਕ ਵਿਖੇ ਪੁਲਿਸ ਦੇ ਸਹਿਯੋਗ ਨਾਲ ਕੋਵਿਡ-19 ਦਾ ਸੈਂਪਿਲੰਗ ਕੈਂਪ ਲਗਾਇਆ ਗਿਆ। ਡਾਕਟਰ ਧਰਮਿੰਦਰ ਜਿੰਦਲ ਨੇ ਦੱਸਿਆ ਕਿ ਅੱਜ ਇਥੋਂ ਲੰਘ ਰਹੇ ਰਾਹਗੀਰਾਂ ਦੇ 100 ਆਰਟੀਪੀਸੀਆਰ ਟੈਸਟ ਕੀਤੇ ਗਏ, ਜਿਨ੍ਹਾਂ ਦੀ ਰਿਪੋਰਟ 72 ਘੰਟੇ ਬਾਅਦ ਆਵੇਗੀ। ਇਸ ਵਿੱਚ ਕੋਰੋਨਾ ਹੋਣ ਜਾਂ ਨਾ ਹੋਣ ਦਾ 100 ਫੀਸਦੀ ਪਤਾ ਲੱਗ ਜਾਂਦਾ ਹੈ।
ਓਹਨਾ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਫਲਾਅ ਦੇ ਚਲਦੇ ਹੁਣ ਜਿਆਦਾਤਰ ਲੋਕ ਖੁਦ ਹੀ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨਾਂ ਕੋਟਕਪੂਰਾ ਸਿਵਲ ਹਸਪਤਾਲ ਵਿਚ ਸਥਾਪਿਤ ਫਲੂ ਕਾਰਨਰ ਵਿਖੇ ਹਰ ਰੋਜ ਸੈਂਪਲ ਲਏ ਜਾ ਰਹੇ ਹਨ, ਜਿੰਨਾਂ ਵਿਅਕਤੀਆਂ ਵਿੱਚ ਜ਼ੁਕਾਮ, ਖੰਘ, ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਵਰਗੇ ਲੱਛਣ ਨਜ਼ਰ ਆਉਂਦੇ ਹਨ, ਦਾ ਕੋਰੋਨਾ ਬਿਮਾਰੀ ਪ੍ਰਤੀ ਸ਼ੱਕ ਦੂਰ ਕਰਨ ਲਈ ਸੈਂਪਲਿੰਗ ਕੀਤੀ ਜਾ ਰਹੀ ਹੈ, ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਜਾਂ ਡਰਨ ਦੀ ਲੋੜ ਨਹੀ ਹੈ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਨੋਵਲ ਕੋਰੋਨਾ ਵਾਇਰਸ ਦੀ ਚੇਨ ਤੋੜਨ, ਇਸ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਡਾ: ਧਰਮਿੰਦਰ ਜਿੰਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੂੰ ਜੇਕਰ ਖੰਘ, ਬੁਖਾਰ, ਜੁਕਾਮ ਜਾਂ ਸਾਹ ਲੈਣ ਵਿੱਚ ਤਕਲੀਫ਼ ਹੈ ਤਾਂ ਉਹ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਓ ਅਤੇ ਅਜਿਹੇ ਵਿਅਕਤੀ ਤੋ ਘੱਟ ਤੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੋ । ਖੰਘਣ ਜਾਂ ਛਿੱਕਦੇ ਸਮ੍ਵੇ ਰੁਮਾਲ ਦਾ ਇਸਤੇਮਾਲ ਕਰੋ। ਹਮੇਸ਼ਾ ਮਾਸਕ ਪਹਿਨਕੇ ਰੱਖੋ ਆਪਣੇ ਆਲੇ ਦੁਆਲੇ ਤੇ ਘਰਾਂ ਦੀ ਸਫਾਈ ਦਾ ਖਾਸ਼ ਧਿਆਨ ਰੱਖੋ।
ਇਸ ਮੌਕੇ ਸੀਐਚਓ ਪਿੰਕੀ ਯਾਦਵ, ਆਸ਼ਾ ਵਰਕਰ ਜਸਵਿੰਦਰ ਕੌਰ, ਪਲਵਿੰਦਰ ਕੌਰ, ਕਰਮਜੀਤ ਕੌਰ, ਲੇਡੀ ਕਾਂਸਟੇਬਲ ਭੁਪਿੰਦਰ ਕੌਰ ਅਤੇ ਹੌਲਦਾਰ ਜਸਪਾਲ ਸਿੰਘ ਵੀ ਹਾਜ਼ਰ ਸਨ।