ਕੋਰੋਨਾ ਤੇ ਬਲੈਕ ਫੰਗਸ ਨਾਲ ਨਜਿੱਠਣ ਲਈ 'ਆਪ' ਵੱਲੋਂ ‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ
ਸੰਜੀਵ ਜਿੰਦਲ
ਮਾਨਸਾ ,27 ਮਈ 2021 : ਆਮ ਆਦਮੀ ਪਾਰਟੀ ਵੱਲੋਂ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ' ਆਪ ਦਾ ਡਾਕਟਰ' ਮੁਹਿੰਮ ਦਾ ਅਗਾਜ਼ ਕੀਤਾ ਹੈ ।ਬੁੱਧ ਰਾਮ ਐਮਐਲਏ ਬੁਢਲਾਡਾ ਤੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਵਾਲੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਨੇ ਪੰਜਾਬ ਪੱਧਰ ਦਾ ਇਕ ਹੈਲਪਲਾਈਨ ਨੰਬਰ 7827275743 ਜਾਰੀ ਕੀਤਾ ਗਿਆ ਜਿਸ ਤੇ ਸੰਪਰਕ ਕਰਕੇ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਤੋਂ ਬਲੈਕ ਫੰਗਸ ਦੇ ਬਚਾਅ 'ਤੇ ਇਲਾਜ ਸਬੰਧੀ ਜਾਂ ਬਿਮਾਰੀ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਇਸ ਮੌਕੇ ਪਾਰਟੀ ਆਗੂਆਂ ਨੇ ਦੱਸਿਆ ਕਿ ਲੋਕ ਆਪ ਦੇ ਮੈਡੀਕਲ ਵਿੰਗ ਵੱਲੋਂ ਜਾਰੀ ਸਹਾਇਤਾ ਨੰਬਰ 'ਤੇ ਕਾਲ ਕਰਕੇ ਮਾਹਿਰ ਡਾਕਟਰਾਂ ਕੋਲੋ ਕੋਰੋਨਾ ਮਹਾਮਾਰੀ ਤੇ ਬਲੈਕ ਫੰਗਸ ਤੋ ਬਚਾਅ ਤੇ ਇਲਾਜ ਜਾਣਕਾਰੀ ਅਤੇ ਮੱਦਦ ਲੈ ਸਕਦੇ ਹਨ। ਆਗੂਆਂ ਨੇ ਆਖਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਵੈਕਸੀਨ ਲਗਵਾਉਣ ਨੂੰ ਲੈ ਕੇ ਗਭੀਰ ਨਹੀ, ਕਿਉਂਕਿ ਸੂਬੇ 'ਚ ਵੈਕਸੀਨ ਦੀ ਕਾਫ਼ੀ ਘਾਟ ਹੈ।ਅਠਾਰਾਂ ਸਾਲ ਤੋਂ ਉੱਪਰ ਅਜੇ ਵੈਕਸੀਨ ਸੁਰੂ ਤੱਕ ਨਹੀ ਕੀਤੀ ਗਈ । ਉਨ੍ਹਾਂ ਸਰਕਾਰਾਂ ਨੂੰ ਸਵਾਲ ਕੀਤਾ ਕਿ ਬਿਨਾ ਵੈਕਸੀਨ ਤੋਂ ਲੋਕਾਂ ਨੂੰ ਕਿਵੇ ਬਚਾਇਆ ਜਾ ਸਕਦਾ ਹੈ।
ਅੱਜ ਹਸਪਤਾਲਾਂ ਵਿੱਚ ਲੋਕਾਂ ਦੀ ਛਿੱਲ ਲਾਹੀ ਜਾ ਰਹੀ ਹੈ ।ਕੈਪਟਨ ਸਰਕਾਰ ਨੇ ਹਸਪਤਾਲਾਂ ਤੇ ਕਾਲਾ ਬਜ਼ਾਰੀ ਕਰਨ ਦੀ ਖੁੱਲ ਦੇਕੇ ਲੋਕਾਂ ਨੂੰ ਬਲੈਕ ਚ ਦਸ ਦਸ ਗੁਣਾਂ ਭਾਅ ਤੇ ਟੀਕੇ ਤੇ ਦਵਾਈਆਂ ਖਰੀਦਣ ਲਈ ਮਜ਼ਬੂਰ ਕਰ ਦਿੱਤਾ । ਆਮ ਲੋਕਾਂ ਜਮੀਨਾਂ, ਪਸ਼ੂ ,ਗਹਿਣੇ ਵੇਚਕੇ ਪੈਸੇ ਹਸਪਾਤਲਾਂ ਤੇ ਦਵਾਈਆਂ ਵਾਲਿਆਂ ਨੂੰ ਦੇ ਰਹੇ ਹਨ ਕੈਪਟਨ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਦਵਾਈ ਮਾਫੀਆ ਤੇ ਹਸਪਤਾਲ ਲੁੱਟ ਨੂੰ ਅੱਖਾਂ ਬੰਦ ਕਰਕੇ ਵੇਖ ਰਹੇ ਹਨ ।
ਬਲੈਕ ਫੰਗਸ ਬਿਮਾਰੀ ਦੀ ਰੋਕਥਾਮ ਲਈ ਲੱਗਣ ਵਾਲੇ ਟੀਕੇ ਮਰੀਜ਼ਾ ਨੂੰ ਮਿਲ ਹੀ ਨਹੀਂ ਰਹੇ , ਵਾਰਿਸ ਟੀਕੇ ਲੈਣ ਲਈ ਲੇਲੜੀਆਂ ਕੱਢ ਰਹੇ ਨੇ ਹਾਂ ਉਹੀ ਟੀਕੇ ਵੀਹ ਵੀਹ ਗੁਣਾਂ ਕੀਮਤ ਤੇ ਦਲਾਲ ਸ਼ਰ੍ਹੇਆਮ ਵੇਚ ਰਹੇ ਨੇ । ਬੁੱਧ ਰਾਮ ਤੇ ਅੱਕਾਂਵਾਲੀ ਨੇ ਕਿਹਾ ਕਿ ਜੋ ਹੋ ਰਿਹਾ ਹੈ ਸਰਕਾਰ ਦੀ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਸਰਕਾਰ ਨੇ ਕਰੋਨਾ ਤੇ ਫੰਗਸ ਕਾਲ ਦੌਰਾਨ ਮੱਦਦ ਤਾਂ ਕੀ ਕਰਨੀ ਸਗੋਂ ਮਰੀਜ਼ਾ ਦੀ ਦਿਨ ਦਿਹਾੜੇ ਹੋ ਰਹੀ ਲੁੱਟ ਨੂੰ ਸ਼ਰੇਆਮ ਵੇਖ ਰਹੀ ਹੈ ਲੋਕ ਲਾਵਾਰਿਸ ਹੋਏ ਤੜਫ ਤੜਫ ਦਮ ਤੌੜ ਰਹੇ ਨੇ ਤੇ ਆਰਥਿਕ ਤੌਰ ਤੇ ਦੀਵਾਲੀਆਂ ਹੋ ਰਹੇ ਨੇ ਏਸ ਮੌਕੇ ਉਨਾਂ ਨਾਲ ਹਰਜੀਵਨ ਵਰ੍ਹੇ ਤੇ ਹਰਬੰਸ ਸਰਮਾਂ ਵੀ ਹਾਜ਼ਿਰ ਸਨ ।