ਕੋਰੋਨਾ ਦੇ ਖਾਤਮੇ ਲਈ ਲੋਕ ਲਹਿਰ ਬਣਾਉਣ ਦੀ ਲੋੜ: ਗੁਰਿੰਦਰ ਗੋਰਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 20 ਮਈ 2021 - ਕੋਰੋਨਾ ਦੇ ਖਾਤਮੇ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੈ | ਇਸ ਵਿਚਾਰ ਦਾ ਪ੍ਰਗਟਾਵਾ ਚੇਅਰਮੈੱਨ ਜ਼ਿਲਾ ਸਵਰਨਕਾਰ ਸੰਘ ਸੈੱਲ (ਕਾਂਗਰਸ) ਗੁਰਿੰਦਰ ਸਿੰਘ ਗੋਰਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਪ੍ਰਸ਼ਾਸਨ, ਡਾਕਟਰ ਸਾਹਿਬਾਨ, ਹੈੱਲਥ ਵਰਕਰ, ਸਮਾਜ ਸੇਵੀ ਅਤੇ ਹੋਰ ਬਹੁਤ ਸਾਰੇ ਲੋਕ ਕੋਰੋਨਾ ਦੇ ਖਾਤਮੇ ਵਾਸਤੇ ਨਿਰੰਤਰ ਆਪਣੀਆਂ ਸੇਵਾਵਾਂ ਦੇ ਰਹੇ ਹਨ | ਇਸ ਦੇ ਬਾਵਜੂਦ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵਧ ਰਿਹਾ ਹੈ . ਇਸ ਲਈ ਹੁਣ ਕੋਰੋਨਾ ਖਾਤਮੇ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੈ |
ਗੋਰਾ ਨੇ ਕਿਹਾ ਸਾਵਧਾਨੀਆਂ ਦੀ ਵਰਤੋਂ ਸਾਨੂੰ ਆਪਣੇ ਅਤੇ ਆਪਣੇ ਪ੍ਰੀਵਾਰਾਂ ਵਾਸਤੇ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਮਾਸਕ ਪਹਿਨਣ, ਹੱਥ ਸਾਫ ਰੱਖਣ, ਸਮਾਜਿਕ ਦੂਰੀ ਬਣਾਉਣ 'ਚ ਕੋਈ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ . ਉਨ੍ਹਾਂ ਕਿਹਾ ਕੋਰੋਨਾ ਦਾ ਕੋਈ ਲੱਛਣ ਆਉਣ ਤੇ ਟੈੱਸਟ ਤੁਰੰਤ ਕਰਾਉਣਾ ਚਾਹੀਦਾ ਹੈ | 18 ਸਾਲ ਉਮਰ ਤੋਂ ਵੱਧ ਹੋਣ ਤੇ ਸਰਕਾਰੀ ਹਦਾਇਤਾਂ ਅਨੁਸਾਰ ਵੈਕਸੀਨ ਕਰਾਉਣੀ ਚਾਹੀਦੀ ਹੈ . ਗੁਰਿੰਦਰ ਸਿੰਘ ਗੋਰਾ ਨੇ ਕਿਹਾ ਇਸ ਮਹਾਂਮਾਰੀ ਨੂੰ ਖਤਮ ਕਰਨ ਵਾਸਤੇ ਸਮਾਜ ਦੇ ਹਰ ਵਰਗ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ |