ਕੋਰੋਨਾ ਦੇ ਖਾਤਮੇ ਵਾਸਤੇ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਪੈਣਾ: ਪ੍ਰਦਮਣ ਸਿੰਘ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 19 ਮਈ -ਐੱਮ.ਜੇ.ਐੱਫ਼.ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ ਫ਼ਰੀਦਕੋਟ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਦੇ ਖਾਤਮੇ ਵਾਸਤੇ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਪੈਣਾ ਹੈ | ਉਨ੍ਹਾਂ ਕਿਹਾ ਕੋਰੋਨਾ ਦੇ ਖਾਤਮੇ ਵਾਸਤੇ ਚੈੱਨ ਨੂੰ ਤੋੜਨਾ ਜ਼ਰੂਰੀ ਹੈ | ਕੋਰੋਨਾ ਚੈੱਨ ਤਾਂ ਹੀ ਟੁੱਟ ਸਕਦੀ ਹੈ ਜਦੋਂ ਅਸੀਂ ਸਾਵਧਾਨੀਆਂ ਨੂੰ ਇੱਕ ਨਿੱਜੀ ਫ਼ਰਜ਼ ਵਾਂਗ ਨਿਭਾਵਾਂਗੇ | ਉਨ੍ਹਾਂ ਕਿਹਾ ਸਾਡੇ ਸੰਪਰਕ ਵਾਲਾ ਹਰ ਵਿਅਕਤੀ ਤੰਦਰੁਸਤ ਹੋਣ ਨਾਲ ਹੀ ਸਾਡੀ ਸੁਰੱਖਿਆ ਯਕੀਨੀ ਹੈ |
ਉਨ੍ਹਾਂ ਕਿਹਾ ਪੁਰਾਣੀ ਕਹਾਵਤ ਹੈ ਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ | ਅੱਜ ਲੋੜ ਹੈ ਕਿ ਅਸੀਂ ਪ੍ਰਹੇਜ਼ ਦੇ ਰੂਪ 'ਚ ਮਾਸਕ ਪਾਈਏ, ਹੱਥਾਂ ਨੂੰ ਵਾਰ-ਵਾਰ ਸਾਫ਼ ਰੱਖੀਏ, ਸਮਾਜਿਕ ਦੂਰ ਬਣਾ ਕੇ ਰੱਖੀਏ | ਕੋਰੋਨਾ ਦਾ ਕੋਈ ਵੀ ਲੱਛਣ ਆਉਣ ਤੇ ਟੈੱਸਟ ਕਰਵਾ ਕੇ ਰਿਪੋਰਟ ਆਉਣ ਤੱਕ ਆਪਣੇ ਆਪ ਇਕਾਂਤਵਾਸ 'ਚ ਰੱਖੀਏ ਤੇ ਟੈਸਟ ਦੀ ਰਿਪੋਰਟ ਤੋਂ ਬਾਅਦ ਮਾਹਿਰ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਕਰਵਾਈਏ |
ਉਨ੍ਹਾਂ ਕਿਹਾ ਸਾਡੀ ਥੋੜੀ ਜਿਹੀ ਅਣਗਹਿਲੀ ਸਾਡੇ, ਸਾਡੇ ਪ੍ਰੀਵਾਰ ਅਤੇ ਸਮਾਜ ਲਈ ਘਾਤਕ ਸਿੱਧ ਹੋ ਸਕਦੀ ਹੈ | ਉਨ੍ਹਾਂ ਕਿਹਾ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਤੁਰੰਤ ਵਾਰੀ ਆਉਣ ਦੇ ਲਗਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕੁਝ ਦਿਨ ਸੋਚ ਵਿਚਾਰ ਕੇ ਜੇਕਰ ਘਰ ਰਹਿਣ ਨਾਲ ਜੀਵਨ ਬਚ ਸਕਦਾ ਹੈ ਤਾਂ ਸਾਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ |