ਕੋਰੋਨਾ ਦੇ ਖ਼ੌਫ ਨੂੰ ਨਿਡਰਤਾ ਨਾਲ ਮਾਤ ਦੇ ਰਹੀਆਂ ਹਨ ਨਰਸਾਂ: ਡਾ. ਗੁਰਦੀਪ ਕਪੂਰ
- ਸਿਵਲ ਸਰਜਨ ਨੇ ਕੌਮਾਂਤਰੀ ਨਰਸਿਜ਼ ਦਿਵਸ ਮੌਕੇ ‘ਕੋਰੋਨਾ ਯੋਧੇ ਨਰਸਾਂ’ ਦੇ ਜਜ਼ਬੇ ਨੂੰ ਕੀਤਾ ਸਲਾਮ
ਨਵਾਂਸ਼ਹਿਰ, 12 ਮਈ 2021 : ਕੌਮਾਂਤਰੀ ਨਰਸਿਜ਼ ਦਿਵਸ ਮੌਕੇ ਅੱਜ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦਿਨ-ਰਾਤ ਲੋਕਾਂ ਦੀ ਜਾਨ ਬਚਾਉਣ ਲਈ ਨਿਸਵਾਰਥ ਸੇਵਾਵਾਂ ਨਿਭਾ ਰਹੀਆਂ ਨਰਸਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਖੌਫ ਨੂੰ ਨਰਸਿਜ਼ ਨਿਡਰਤਾ ਨਾਲ ਮਾਤ ਦੇ ਰਹੀਆਂ ਹਨ। ਇਸ ਸਾਲ ਕੌਮਾਂਤਰੀ ਨਰਸਿਜ਼ ਦਿਵਸ ‘ਅਗਵਾਈ ਲਈ ਇਕ ਆਵਾਜ਼: ਭਵਿੱਖ ਦੇ ਸਿਹਤਮੰਦ ਲਈ ਦ੍ਰਿਸ਼ਟੀ’ ਸਿਰਲੇਖ ਹੇਠ ਮਨਾਇਆ ਜਾ ਰਿਹਾ ਹੈ।
ਅਸਲ ਵਿਚ ਹਰ ਦਿਨ ਨਰਸਿਜ਼ ਦਿਵਸ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਨਰਸਿਜ਼ ਸਟਾਫ ਦੀ ਨਿਰਸਵਾਰਥ ਸੇਵਾ ਨੂੰ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਿਖਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ 19 ਖਿਲਾਫ ਨਰਸਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਅਤੇ ਮੋਹਰਲੀ ਕਤਾਰ ਦੇ ਇਨ੍ਹਾਂ ਯੋਧਿਆਂ ਦੀਆਂ ਸੇਵਾਵਾਂ ਦੀ ਬਦੌਲਤ ਹੀ ਕੋਰੋਨਾ ਵਾਇਰਸ ਕਾਬੂ ਹੇਠ ਆ ਰਿਹਾ ਹੈ।