ਕੋਰੋਨਾ ਸੰਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਸਬੰਧੀ ਹੋਟਲ, ਸਪਾ ਸੈਂਟਰ, ਸਲੂਨ 'ਤੇ 27 ਮੁਕੱਦਮੇ ਦਰਜ, 35 ਗ੍ਰਿਫਤਾਰ
ਹਰਜਿੰਦਰ ਸਿੰਘ ਭੱਟੀ
ਐਸ ਏ ਐਸ ਨਗਰ 12 ਮਈ 2021 - ਸਤਿੰਦਰ ਸਿੰਘ, ਆਈ ਪੀ ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ ਏ ਐਸ ਨਗਰ ਦੇ ਦਿਸ਼ਾ ਨਿਰਦੇਸਾ ਅਤੇ ਸ੍ਰੀਮਤੀ ਰਵਜੋਤ ਗਰੇਵਾਲ, ਆਈ ਪੀ ਐਸ, ਕਪਤਾਨ ਪੁਲਿਸ (ਦਿਹਾਤੀ) ਜਿਲ੍ਹਾ ਐਸ ਏ ਐਸ ਨਗਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਜਿਲ੍ਹਾ ਮੈਜਿਸਟ੍ਰੇਟ ਐਸ ਏ ਐਸ ਨਗਰ ਵੱਲੋ ਕੋਵਿਡ -19 ਮਹਾਂਮਾਰੀ ਦੀ ਰੋਕਥਾਮ ਸਬੰਧੀ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸ੍ਰੀ ਅਮਰੋਜ ਸਿੰਘ, ਪੀ ਪੀ ਐਸ, ਉੱਪ ਕਪਤਾਨ ਪੁਲਿਸ ਜੀਰਕਪੁਰ ਦੀ ਨਿਗਰਾਨੀ ਅਧੀਨ ਸ੍ਰੀ ਉਂਕਾਰ ਸਿੰਘ ਬਰਾੜ, ਮੁੱਖ ਅਫਸਰ ਥਾਣਾ ਜੀਰਕਪੁਰ ਵੱਲੋਂ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਆਮ ਪਬਲਿਕ ਨੂੰ ਹਰ ਤਰਾਂ ਦੇ ਉਪਰਾਲੇ ਅਤੇ ਬਰੀਫ ਕਰਕੇ, ਅਨਾਊਸਮੈਂਟ ਕਰਨ ਉਪਰੰਤ ਨਾ ਮੰਨਣ ਵਾਲਿਆ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਤਹਿਤ ਥਾਣਾ ਜੀਰਕਪੁਰ ਦੀਆ ਪੁਲਿਸ ਪਾਰਟੀਆ ਨੇ ਕੋਵਿਡ-19 ਮਹਾਮਾਰੀ ਸਬੰਧੀ ਪੰਜਾਬ ਸਰਕਾਰ ਦੀਆਂ ਅਤੇ ਡੀ ਸੀ ਜਿਲ੍ਹਾ ਐਸ ਏ ਐਸ ਨਗਰ ਵੱਲੋ ਜਾਰੀ ਹਦਾਇਤਾ ਦੀ ਉਲੰਘਣਾ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕਰਦਿਆ ਹੋਇਆ ਮਿਤੀ 11/12.05.2021 ਨੂੰ ਕੁੱਲ 27 ਮੁਕੱਦਮੇ ਦਰਜ ਕੀਤੇ ਹਨ ਜਿਹਨਾ ਵਿੱਚ ਸਲੂਨ 14, ਸਪਾ ਸੈਂਟਰ 05, ਮੋਬਾਇਲ ਸੋਪ 01, ਕੱਪੜੇ ਦੀ ਦੁਕਾਨ 01, ਹੋਟਲ ਕਮ ਸਪਾ ਸੈਟਰ 01, ਟੈਟੂ ਸੈਟਰ 04, ਅਤੇ ਵਹੀਕਲ 01 ਦੇ ਖਿਲਾਫ ਹਨ। ਜਿਹਨਾ ਵਿੱਚ ਇਹਨਾਂ ਦੇ ਮਾਲਕਾਂ ਨੂੰ ਨਾਮਜਦ ਕਰਕੇ ਕੁੱਲ 35 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਪਬਲਿਕ ਨੂੰ ਇਸ ਸਮੇਂ ਪ੍ਰਸ਼ਾਸਨ ਦਾ ਸਾਥ ਦੇਣ ਲਈ ਅਪੀਲ ਕੀਤੀ ਗਈ ਜਾਦੀ ਹੈ।