ਚਾਈਲਡ ਲਾਈਨ ਨੇ ਲਾਇਆ ਦੂਸਰਾ ਕੋਰੋਨਾ ਵੈਕਸੀਨੇਸ਼ਨ ਕੈਂਪ
ਅਸ਼ੋਕ ਵਰਮਾ
ਬਠਿੰਡਾ ,11 ਮਈ 2021: ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਚੱਲ ਰਹੀ ਨੈਚੁਰਲ ਕੇਅਰ ਚਾਈਲਡ ਲਾਈਨ ਬਠਿੰਡਾ ਦੀ ਟੀਮ ਨੇ ਟੀ ਵੀ ਐਸ ਮੋਟਰਸਾਈਕਲ ਸ਼ੋਅ ਰੂਮ ’ਚ ਅੱਜ ਦੂਸਰਾ ਕਰੋਨਾ ਟੀਕਾਕਰਨ ਕੈਂਪ ਲਾਇਆ ਜਿਸ ’ਚ 98 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦੀ ਦੂਸਰੀ ਡੋਜ਼ ਦਿੱਤੀ ਗਈ। ਸੈਂਟਰ ਕੋਆਰਡੀਨੇਟਰ ਸੁਮਨਦੀਪ ਨੇ ਦੱਸਿਆ ਕਿ ਇਸ ਮੌਕੇ ਸਮਾਜਿਕ ਆਗੂ ਰਮਣੀਕ ਵਾਲੀ ਹਾਜਰ ਸਨ ਜਿੰਨ੍ਹਾਂ ਕੈਂਪ ਦੀ ਦੇਖ ਰੇਖ ਕੀਤੀ।
ਉਨ੍ਹਾਂ ਕਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ, ਵੈਕਸੀਨੇਸ਼ਨ ਕਰਵਾਉਣ, ਮਾਸਕ ਪਹਿਨਣਅ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਬਾਰ ਬਾਰ ਹੱਥ ਧੋਣ ਦੀ ਅਪੀਲ ਕੀਤੀ। ਚਾਈਲਡ ਲਾਈਨ ਦੀ ਟੀਮ ਮੈਬਰ ਨੇ ਆਖਿਆ ਕਿ ਕੋਰੋਨਾ ਟੀਕਾ ਲਾਜਮੀ ਤੌਰ ‘ਤੇ ਲਗਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਚਾਈਲਡ ਲਾਈਨ ਕੋਆਰਡੀਨੇਟਰ ਸੁਮਨਦੀਪ, ਕੌਂਸਲਰ ਚੰਦਰ ਪ੍ਰਕਾਸ਼, ਟੀਮ ਮੈਂਬਰ ਰਾਹੁਲ ਦੇਸ਼ਮੁਖ, ਟੀਨਾ, ਰਮਨਦੀਪ ਕੌਰ ,ਕੈਲਾਸ਼ ਗਰਗ , ਪੀ ਐਚ ਸੀ ਜਨਤਾ ਨਗਰ ਤੋ ਰਮਨਦੀਪ ਕੌਰ ,ਕੁਲਵਿੰਦਰ ਕੌਰ ਅਤੇ ਰਾਜਵਿੰਦਰ ਕੌਰ ਮੌਜੂਦ ਸਨ।