ਚੰਡੀਗੜ੍ਹ 'ਚ ਲਾਇਆ ਗਿਆ ਵੀਕਐਂਡ ਕਰਫ਼ਿਊ
ਚੰਡੀਗੜ੍ਹ, 13 ਮਈ 2021 - ਚੰਡੀਗੜ੍ਹ 'ਚ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਵੀਕਐਂਡ ਕਰਫ਼ਿਊ ਲਾਇਆ ਗਿਆ ਹੈ, ਜੋ ਕਿ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰ 5 ਵਜੇ ਤੱਕ ਲਾਗੂ ਰਹੇਗਾ।
ਇਸ ਤੋਂ ਬਿਨਾਂ ਸਵੇਰ ਦੀ ਸੈਰ ਕਰਨ ਦਾ ਸਮਾਂ ਸਵੇਰ 6 ਤੋਂ ਲੈ ਕੇ 9 ਵਜੇ ਤੱਕ ਹੋਵੇਗਾ।
ਇਸ ਤੋਂ ਬਿਨਾਂ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ, ਪਰ ਸਿਰਫ ਹੋਮ ਡਿਲਵਰੀ ਹੀ ਕੀਤੀ ਜਾ ਸਕੇਗੀ।