ਜਗਰਾਉਂ: ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ 'ਤੇ ਅੜੇ ਸ਼ਹਿਰ ਦਾ ਬੁਰਾ ਹਾਲ
ਦੀਪਕ ਜੈਨ
ਜਗਰਾਉਂ, 15 ਮਈ 2021 - ਅੱਜ ਮਿਤੀ 15-05-2021 ਨੂੰ ਤੀਸਰੇ ਦਿਨ ਹੜਤਾਲ ਜਾਰੀ ਸਫਾਈ ਸੇਵਕ ਯੂਨੀਅਨ ਪੰਜਾਬ ਐਕਸ਼ਨ ਕਮੇਟੀ ਦੇ ਸੱਦੇ ਤੇ ਸਫਾਈ ਯੂਨੀਅਨ ਜਗਰਾਉਂ ਬ੍ਰਾਂਚ ਦੇ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਜਾਰੀ ਰੱਖੀ ਗਈ ਜਿਸ ਵਿਚ ਸਮੂਹ ਸਫਾਈ ਸੈਨਿਕ, ਵਾਟਰ ਸਪਲਾਈ, ਸੀਵਰਮੈਨ, ਕਲੈਰੀਕਲ ਸਟਾਫ, ਬਿਜਲੀ ਸ਼ਾਖਾ ਅਤੇ ਫਾਇਰ ਸਰਵਿਸ ਦੇ ਮੁਲਾਜਮਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਲਟਕਦੀਆਂ ਆਰਹੀਆ ਮੰਗਾ ਹਨ ਜੋ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਮਗਰੋਂ ਵੀ ਹਾਲੇ ਤੱਕ ਮੁਲਾਜਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਜਿਸ ਕਰਕੇ ਮਜਬੂਰਨ ਕੰਮ ਛੋੜ ਹੜਤਾਲ ਕੀਤੀ ਗਈ ਹੈ ਅਤੇ ਪ੍ਰਧਾਨ ਗਿੱਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਡਾ ਸਮੂਹ ਸਫਾਈ ਸੈਨਿਕਾਂ ਦਾ ਆਪਣੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦੇਣਾ ਚਾਹੁੰਦੇ ਪ੍ਰੰਤੂ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਮਜਬੂਰਨ ਸਾਨੂੰ ਸਘੰਰਸ਼ ਦਾ ਰਾਹ ਹਕਤਿਆਰ ਕਰਨਾ ਪੈ ਰਿਹਾ ਹੈ ਪਰ ਪੂਰੇ ਦੇਸ਼ ਵਿੱਚ ਕਰੋਨਾ ਮਹਾਮਾਰੀ ਦੀ ਘੜੀ ਜਿੱਥੇ ਫਰੰਟਲਾਇਨ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਪੈਸ਼ਲ ਭੱਤਾ ਦੇਣਾ ਬਣਦਾ ਹੈ ਉਸ ਜਗਾ ਕਰਮਚਾਰੀਆਂ ਦੀ ਤਿੰਨ ਮਹੀਨੇ ਦੀ ਤਨਖਾਹ ਵਿਚੋਂ ਕਟੋਤੀ ਕਰਨ ਦੇ ਕਰੋਨਾ ਦੀ ਆੜ ਵਿੱਚ ਫਰਮਾਨ ਜਾਰੀ ਕਰ ਰਹੀ ਹੈ।