ਜਗਰਾਓਂ ਵਿਚ ਕੋਰੋਨਾ ਨਾਲ 18 ਮਈ ਨੂੰ ਤਿੰਨ ਮੌਤਾਂ
ਦੀਪਕ ਜੈਨ
- ਸ਼ਹਿਰ ਵਿਚ ਕੋਰੋਨਾ ਪ੍ਰਤੀ ਜਾਗਰੂਕਤਾ ਦੀ ਕਮੀ
ਜਗਰਾਓਂ, 18 ਮਈ 2021 - ਕੋਰੋਨਾ ਮਹਾਮਾਰੀ ਨਾਲ ਇਸ ਵੇਲੇ ਪੂਰਾ ਦੇਸ਼ ਜੰਗ ਲੜ ਰਿਹਾ ਹੈ ਪਰ ਕਈ ਬਾਰ ਤਾਂ ਲੋਕ ਇਸਦਾ ਮੁਕਾਬਲਾ ਕਰਕੇ ਜਿੱਤ ਹਾਸਲ ਕਰ ਜਾਂਦੇ ਹਨ ਪਰ ਕਈ ਲੋਕ ਇਸਦੀ ਗ੍ਰਿਫਤ ਵਿਚ ਅਜਿਹੇ ਫਸਦੇ ਹਨ ਕਿ ਉਹਨਾਂ ਦਾ ਬਚਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਉਹ ਆਪਣੀ ਜਿੰਦਗੀ ਤੋਂ ਹੱਥ ਧੋ ਬੈਠਦੇ ਹਨ। ਜਗਰਾਓਂ ਵਿਚ ਵੀ ਅੱਜ ਕੋਰੋਨਾ ਦੇ ਤਿੰਨ ਮਰੀਜ ਜਿੰਦਗੀ ਦੀ ਜੰਗ ਹਾਰ ਗਏ। ਜਿੰਨਾ ਦੀ ਪਹਿਚਾਣ ਵਲਾਇਤੀ ਰਾਮ , ਬਲਵਿੰਦਰ ਸਿੰਘ ਅਤੇ ਗਣੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ।
ਅੱਜ ਦੋ ਵਿਅਕਤੀਆਂ ਦੇ ਸੰਸਕਾਰ ਤਾਂ ਡੱਲਾ ਰੋਡ ਸਥਿਤ ਸ਼ਮਸ਼ਾਨ ਵਿਖੇ ਕੀਤੇ ਗਏ ਅਤੇ ਇਕ ਵਿਅਕਤੀ ਦਾ ਸੰਸਕਾਰ ਸ਼ੇਰਪੁਰ ਰੋਡ ਸਥਿਤ ਸ਼ਮਸ਼ਾਨ ਵਿਖੇ ਹੋਇਆ। ਤਿੰਨਾਂ ਲਾਸ਼ਾਂ ਦਾ ਸੰਸਕਾਰ ਹਸਪਤਾਲ ਵਾਲਿਆਂ ਨੇ ਕੀਤਾ ਅਤੇ ਕਿਸੇ ਵੀ ਪਰਿਵਾਰਿਕ ਮੇਂਬਰ ਜਾਂ ਦੋਸਤ ਮਿੱਤਰ ਨੂੰ ਨਜਦੀਕ ਨਹੀਂ ਜਾਣ ਦਿੱਤਾ। ਐਸਐਮਓ ਜਗਰਾਓਂ ਪ੍ਰਦੀਪ ਮਹਿੰਦਰਾ ਵਲੋਂ ਸ਼ਹਿਰ ਨਿਵਾਸੀਆਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਗਈ। ਓਨਾ ਕਿਹਾ ਕਿ ਸ਼ਹਿਰ ਵਿਚ ਚਾਹੇ 12 ਬਜੇ ਤੋਂ ਬਾਅਦ ਕਰਫਿਊ ਲਗ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਕਾਫੀ ਵੱਡੀ ਗਿਣਤੀ ਵਿਚ ਲੋਕ ਬਾਜ਼ਾਰਾਂ ਵਿਚ ਘੁੱਮਦੇ ਹਨ ਅਤੇ ਉਸਦਾ ਅਜਿਹਾ ਨਤੀਜਾ ਸਾਹਮਣੇ ਆ ਰਿਹਾ ਹੈ।