ਟੀ ਐਸ ਪੀ ਐਲ ਵੱਲੋਂ ਕਰੋਨਾ ਨਾਲ ਨਜਿੱਠਣ ਲਈ ਸਾਜ਼ੋ ਸਮਾਨ ਭੇਂਟ
ਅਸ਼ੋਕ ਵਰਮਾ
ਮਾਨਸਾ, 26ਮਈ2021: ਤਲਵੰਡੀ ਸਾਬੋ ਪਾਵਰ ਲਿਮਟਡ (ਟੀ ਐਸ ਪੀ ਐਲ) ਨੇ ਕਰੋਨਾ ਸੰਕਟ ਨੂੰ ਦੇਖਦਿÇਆਂ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸਹਾਇਤਾ ਕਰਨ ਦੇ ਪ੍ਰੋਗਰਾਮ ਤਹਿਤ ਸਿਵਲ ਹਸਪਤਾਨ ਮਾਨਸਾ ਨੂੰ ਕਰੋਨਾ ਪੀੜਤਾਂ ਲਈ ਦਵਾਈਆਂ ਦੀਆਂ ਕਿੱਟਾਂ ਅਤੇ ਆਕਸੀਮੀਟਰ ਭੇਂਟ ਕੀਤੇ ਸਨ। ਤਲਵੰਡੀ ਸਾਬੋ ਪਾਵਰ ਲਿਮਟਡ ਦੇ ਸੀ ਈ ਓ ਵਿਕਾਸ ਸ਼ਰਮਾ ਨੇ ਕਿਹਾ ਕਿ ਕਰੋਨਾ ਦੇ ਮਾਮਲੇ ਵਧਣ ਕਾਰਨ ਹਸਪਤਾਲਾਂ ਤੇ ਦਵਾਈਆਂ ਅਤੇ ਸਾਜ਼ੋ ਸਮਾਨ ਦੀ ਘਾਟ ਦੇ ਭਾਰੀ ਦਬਾਅ ਹੇਠ ਹੈ ਜਿਸ ਕਰਕੇ ਟੀਐਸਪੀਐਲ ਨੇ ਜਰੂਰੀ ਸਹਾਇਤਾ ਆਦਿ ਦੇਣ ਦਾ ਫੈਸਲਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ 19 ਨਾਲ ਨਿਪਟਣ ਲਈ ਕੰਪਨੀ ਵਚਨਬੱਧ ਹੈ ਇਸ ਕਾਰਨ ਹੀ ਪਲਾਂਟ ਦੇ ਅੰਦਰ ਅਤੇ ਆਸ ਪਾਸ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਮੰਤਵ ਨਾਲ ਸਾਰੀਆਂ ਹੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਮਹਾਂਮਾਰੀ ਖਿਲਾਫ ਲੜਾਈ ’ਚ ਟੀ ਐਸ ਪੀ ਐਲ ਪ੍ਰਸ਼ਾਸ਼ਨ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ’ਚ ਸਫਲਤਾ ਜਰੂਰ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਸੇ ਪ੍ਰੋਗਰਾਮ ਤਹਿਤ ਪਲਾਂਟ ਦੇ ਅੰਦ ਦਾਖਲ ਹੋਣ ਵੇਲੇ ਤਾਪਮਾਨ ਦੀ ਜਾਂਚ ਕੀਤੀ ਜਾਂਦੀ ਹੈ, ਕੈਂਪਸ ਨੂੰ ਲਗਾਤਾਰ ਸੈਨੇਟਾਈਜ਼ ਕਰਨ ਦੇ ਨਾਲ ਨਾਲ ਕੋਵਿਡ 19 ਦੇ ਮੱਦੇਨਜ਼ਰ ਡਿਊਟੀ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ। ਸਿਵਲ ਸਰਜਨ ਮਾਨਸਾ ਡਾਕਟਰ ਸੁਖਵਿੰਦਰ ਸਿੰਘ ਨੇ ਟੀ ਐਸ ਪੀ ਐਲ ਵੱਲੋਂ ਦਿੱਤੇ ਸਮਾਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਵੇਲੇ ਕਰੋਨਾ ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦੇ ਮੁਲਾਜਮ ਅਣਥੱਕ ਮਿਹਨਤ ਕਰ ਰਹੇ ਹਨ ਤਾਂ ਟੀ ਐਸ ਪੀ ਐਲ ਦਾ ਯੋਗਦਾਨ ਸਿਹਤ ਵਿਭਾਗ ਦੇ ਹੌਂਸਲੇ ਬੁਲੰਦ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵਾਲਾ ਹੈ।