ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਕੈਮਿਸਟ ਨਹੀਂ ਵੇਚ ਸਕਣਗੇ ਇਹ ਦਵਾਈਆਂ, ਜ਼ਿਲ੍ਹਾ ਕਪੂਰਥਲਾ ਦੇ ਡੀ. ਸੀ. ਨੇ ਦਿੱਤੇ ਹੁਕਮ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 22 ਮਈ 2021 ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ’ਚ ਕੈਮਿਸਟਾਂ ਨੂੰ ਪੈਰਾਸਿਟਾਮੋਲ ਸਾਲਟ ਅਤੇ ਅਜੀਥਰੋਮਾਈਸਿਨ ਅਤੇ ਇਸ ਨਾਲ ਸਬੰਧਤ ਦਵਾਈਆਂ ਡਾਕਟਰਾਂ ਦੀ ਬਿਨ੍ਹਾਂ ਪਰਚੀ ਦੇ ਨਾ ਵੇਚਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦਵਾਈ ਦੇ ਵੇਚਣ ਅਤੇ ਖ਼ਰੀਦ ਦਾ ਰਿਕਾਰਡ ਵੀ ਰੱਖਣ ਲਈ ਕਿਹਾ ਗਿਆ ਹੈ। ਇਹ ਫ਼ੈਸਲਾ ਕੋਵਿਡ ਕੇਸਾਂ ’ਚ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਬੇਲੋੜੀ ਵਰਤੋਂ ਕਾਰਨ ਸਿਹਤ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਲਿਆ ਗਿਆ ਹੈ।
ਜਾਰੀ ਕੀਤੇ ਗਏ ਹੁਕਮਾਂ ’ਚ ਕਿਹਾ ਗਿਆ ਹੈ ਕਿ ਇਹ ਧਿਆਨ ’ਚ ਆਇਆ ਹੈ ਕਿ ਕੋਵਿਡ ਕੇਸਾਂ ’ਚ ਜ਼ਿਆਦਾਤਰ ਲੋਕ ਇਹ ਦਵਾਈਆਂ ਸਿੱਧੇ ਤੌਰ ’ਤੇ ਹੀ ਕੈਮਿਸਟ ਦੀ ਦੁਕਾਨ ਤੋਂ ਲੈ ਕੇ ਵਰਤੋਂ ’ਚ ਲਿਆ ਰਹੇ ਹਨ, ਜਿਸ ਕਰਕੇ ਕੁਝ ਸਮਾਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ’ਤੇ ਹਸਪਤਾਲ ’ਚ ਜ਼ੇਰੇ ਇਲਾਜ ਹੁੰਦੇ ਹਨ ਅਤੇ ਜਿੰਨੇ ਦਿਨ ਇਹ ਦਵਾਈਆਂ ਖਾਂਦੇ ਹਨ, ਜਿਸ ਕਰਕੇ ਉਨ੍ਹਾਂ ਤੋਂ ਹੋਰ ਲੋਕਾਂ ਨੂੰ ਵੀ ਕੋਵਿਡ ਦਾ ਖ਼ਤਰਾ ਰਹਿੰਦਾ ਹੈ। ਡੀ. ਸੀ. ਵੱਲੋਂ ਜਾਰੀ ਕੀਤੇ ਗਏ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।