ਡਾ ਰਾਜ ਕੁਮਾਰ ਵੱਲੋਂ 90 ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ ਮਾਲੀ ਮਦਦ
ਕੁਲਵਿੰਦਰ ਸਿੰਘ
ਅੰਮ੍ਰਿਤਸਰ 13 ਅਪ੍ਰੈਲ 2021 - ਡਾ: ਰਾਜਕੁਮਾਰ ਵੇਰਕਾ ਵੱਲੋਂ ਕੋਰੋਨਾ ਪੀੜਤਾਂ ਦੀ ਸਹਾਇਤਾ ਮੁਹਿੰਮਨੂੰ ਜਾਰੀ ਰਖਦਿਆਂ ਕਰੀਬ 90 ਪਰਿਵਾਰਾਂ ਨੂੰ ਆਪਣੇ ਨਿਜੀ ਫੰਡ ਵਿੱਚੋਂ 2500 ਰੁਪਏ ਨਕਦ ਅਤੇ ਇੱਕ ਮਹੀਨੇ ਦਾ ਰਾਸ਼ਨ ਵੰਡਿਆ।
ਡਾ: ਵੇਰਕਾ ਨੇ ਕਿਹਾ ਕਿ ਉਹ ਇਸ ਮਹਾਂਮਾਰੀ ਦੇ ਮਾੜੇ ਸਮੇਂ ਵਿੱਚ ਲੋਕਾਂ ਦੇ ਨਾਲ ਖੜੇ ਹਨ। ਅਤੇ ਆਪਣੇ ਵਲੋਂ ਤੋਂ ਵੱਧ ਤੋਂ ਵੱਧ ਸਹਾਇਤਾ ਕਰਦੇ ਰਹਿਣਗੇ. ਡਾ: ਵੇਰਕਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਹਲਕਾ ਪੱਛਮੀ ਦੀਆਂ ਵਾਰਡਾਂ ਵਿੱਚ 90 ਪਰਿਵਾਰਾਂ ਨੂੰ ਸਹਾਇਤਾ ਜਾਰੀ ਕੀਤੀ ਹੈ, ਕਿਉਂਕਿ ਉਨ੍ਹਾਂ ਨੂੰ ਵਾਰਡਾਂ ਦੀਆਂ ਸੂਚੀਆਂ ਮਿਲ ਰਹੀਆਂ ਹਨ, ਇਸੇ ਤਰ੍ਹਾਂ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਇਸ ਮੌਕੇ ਵਾਰਡ 81 ਤੋਂ ਕੌਂਸਲਰ ਪਤੀ ਸਤੀਸ਼ ਬੱਲੂ, ਵਾਰਡ 73 ਤੋਂ ਕੌਂਸਲਰ ਪਤੀ ਸਤਿੰਦਰ ਸਿੰਘ ਸਤ, ਸਤੀਸ਼ ਸ਼ਰਮਾ, ਅਮਨ ਸ਼ਰਮਾ ਆਦਿ ਹਾਜ਼ਰ ਸਨ
ਧਿਆਨ ਯੋਗ ਹੈ ਕਿ ਥੋੜ੍ਹੇ ਦਿਨ ਪਹਿਲਾਂ ਹੀ ਡਾ: ਵੇਰਕਾ ਨੇ ਇਸ ਮਿਸ਼ਨ ਦੀ ਸ਼ੁਰੂਆਤ ਅੰਮ੍ਰਿਤਸਰ ਵੈਸਟ ਦੇ 165 ਕੋਰੋਨਾ ਪ੍ਰਭਾਵਤ ਪਰਿਵਾਰਾਂ ਦੀ ਸਹਾਇਤਾ ਕਰਕੇ ਕੀਤੀ, ਇਸ ਤੋਂ ਬਾਅਦ ਵਾਰਡ ਦੇ ਕੌਂਸਲਰਾਂ ਦੁਆਰਾ, ਡਾ. ਵੇਰਕਾ ਕੋਰੋਨਾ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ।