ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮਾਨਸਾ ਨੇ ਕੀਤੀ ਵਪਾਰ ਮੰਡਲ ਦੇ ਆਗੂਆਂ ਨਾਲ ਮੀਟਿੰਗ
ਸੰਜੀਵ ਜਿੰਦਲ
ਮਾਨਸਾ- 6 ਮਈ 2021 : ਕੋਰੋਨਾ ਮਹਾਂਮਾਰੀ ਦਾ ਕਹਿਰ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਜਾਰੀ ਹੈ । ਜਿਸ ਦੇ ਬਚਾਅ ਲਈ ਪੰਜਾਬ ਸਰਕਾਰ ਨੇ 3 ਮਈ ਤੋਂ ਜ਼ਰੂਰੀ ਵਸਤੂਆਂ ਤੋਂ ਇਲਾਵਾ ਬਾਕੀ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਲਿਆ । ਜਿਸ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਇਸੇ ਤਹਿਤ ਅੱਜ ਮਾਨਸਾ ਦੇ ਵਪਾਰਕ ਸੰਗਠਨਾਂ ਦੀ ਇਕ ਅਹਿਮ ਮੀਟਿੰਗ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਡੀਸੀ ਅਤੇ ਐੱਸਐੱਸਪੀ ਨਾਲ ਬਚਤ ਭਵਨ ਵਿੱਚ ਹੋਈ।ਇਸ ਮੌਕੇ ਡੀਸੀ ਮਾਨਸਾ ਵੱਲੋਂ ਸਾਰੇ ਹੀ ਆਗੂਆਂ ਤੋਂ ਵੱਖ ਵੱਖ ਰੂਪ ਵਿੱਚ ਉਨ੍ਹਾਂ ਦੀ ਸਮੱਸਿਆਵਾਂ ਪੁੱਛੀਆਂ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ।
ਐੱਸ ਐੱਸਪੀ ਸੁਰਿੰਦਰ ਲਾਂਬਾ ਨੇ ਸਾਰੇ ਹੀ ਪਹੁੰਚੇ ਹੋਏ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਤੁਹਾਡੀ ਮਦਦ ਲਈ ਤਿਆਰ ਹੈ। ਇਸ ਲਈ ਤੁਸੀਂ ਵੀ ਪੁਲਿਸ ਪ੍ਰਸ਼ਾਸਨ ਦਾ ਸਾਥ ਜ਼ਰੂਰ ਦੇਵੋ ।ਇਸ ਮੌਕੇ ਸ਼ਾਮਲ ਸੰਗਠਨਾਂ ਵਿੱਚ ਵਪਾਰ ਮੰਡਲ ਮਾਨਸਾ ਵਪਾਰਕ ਸੰਗਠਨਾਂ ਤੋਂ ਉਨ੍ਹਾਂ ਦੇ ਸੁਝਾਅ ਮੰਗੇ ਇਸ ਮੌਕੇ ਅਸ਼ੋਕ ਲਾਲੀ ਪ੍ਰਧਾਨ ਸ਼੍ਰੀ ਚਿੰਤਾ ਹਰਨ ਰੇਲਵੇ ਤ੍ਰਿਵੈਣੀ ਮੰਦਰ ਮਾਨਸਾ , ਅਰੁਣ ਬਿੱਟੂ ਆਰਾ ਯੂਨੀਅਨ, ਮਨਜੀਤ ਸਵਰਨਕਾਰ ,ਧਰਮਾ ਬਸਾਤੀ ਯੂਨੀਅਨ ,ਬਿਕਰਮ ਟੈਕਸਲਾ ,ਅਤੇ ਅਸ਼ੋਕ ਬਾਂਸਲ, ਇਲੈਕਟ੍ਰੋਨਿਕ ਯੁਨੀਅਨ, ਮਨੋਜ ਅਤੇ ਬਿੰਦਰ ਕੱਪੜਾ ਹੋਲਸੇਲ, ਕ੍ਰਿਸ਼ਨਾ ਰੇਡੀਮੇਡ ਯੂਨੀਅਨ , ਗੁਰਲਾਭ ਮਾਹਲ ,ਰਘਵੀਰ ਸਿੰਘ, ਗੁਰਦੀਪ ਸਿੰਘ, ਬੀਰਬਲ ਧਾਲੀਵਾਲ ,ਤਰਸੇਮ ਸੇਮੀ,ਬੱਬੀ ਦਾਨੇਵਾਲੀਆ ਵਪਾਰ ਮੰਡਲ ਮਾਨਸਾ ਨੇ ਕਿਹਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਆਪਣੀ ਜਾਨ ਮਾਲ ਦੀ ਰਾਖੀ ਕਰਦੇ ਹੋਏ ਕੋਰੋਨਾ ਤੋਂ ਬਚਾਅ ਰੱਖਣ।
ਦਾਨੇਵਾਲਾ ਨੇ ਕਿਹਾ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਆਉਂਦੇ ਦਿਨਾਂ ਵਿਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੰਦਾ ਹੈ ਤਾਂ ਸਾਰੇ ਹੀ ਦੁਕਾਨਦਾਰਾਂ ਦਾ ਫਰਜ਼ ਹੈ ਆਪਣੇ ਸਮਾਜ ਆਪਣੇ ਪਰਿਵਾਰ ਦੀ ਰਾਖੀ ਲਈ ਮਾਸਕ ਸੇੈਟਨਾਈਜਰ ਅਤੇ ਦੂਰੀ ਦਾ ਖਿਆਲ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਪਾਰ ਮੰਡਲ ਮਾਨਸਾ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਸਾਨੂੰ ਸਾਰੇ ਹੀ ਵਪਾਰਕ ਵਰਗ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਲਿਸਟ ਬਣਾ ਕੇ ਦੇਣ ਕਿ ਕਿਸ ਦਿਨ ਕਿਸ ਮਾਰਕੀਟ ਨੂੰ ਖੋਲ੍ਹਣਾ ਹੈ ਅਤੇ ਕਿਸ ਦਿਨ ਕਿਸ ਮਾਰਕੀਟ ਨੂੰ ਬੰਦ ਰੱਖਣਾ ਹੈ। ਇਸ ਲਈ ਵਪਾਰ ਮੰਡਲ ਇਹ ਕੋਸ਼ਿਸ਼ ਕਰੇਗਾ ਕਿ ਹਰੇਕ ਵਰਗ ਦੇ ਦੁਕਾਨਦਾਰਾਂ ਨੂੰ ਹਫ਼ਤੇ ਵਿੱਚ ਇੱਕ ਦੁਕਾਨ ਖੋਲ੍ਹਣ ਦਾ ਸਮਾਂ ਜ਼ਰੂਰ ਮਿਲੇ। ਤਾਂ ਜੋ ਕੋਈ ਵੀ ਇਹ ਗਿਲਾ ਸ਼ਿਕਵਾ ਨਾ ਕਰ ਸਕੇ ਕਿ ਸਾਨੂੰ ਦੁਕਾਨਾਂ ਖੋਲ੍ਹਣ ਦਾ ਸਮਾਂ ਨਹੀ ਦਿੱਤਾ ਜਾਵੇਗਾ ।ਅਗਲੇ ਦਿਨਾਂ ਵਿੱਚ ਵਪਾਰ ਮੰਡਲ ਸਾਰੀ ਰੂਪ ਰੇਖਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇਗਾ ਫਿਰ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਕਰੋਨਾ ਤੋਂ ਬਚਾਅ ਹੋ ਸਕੇ।