ਦਸਵੰਧ ਫਾਊਂਡੇਸ਼ਨ (ਆਸਟ੍ਰੇਲੀਆ) ਨੇ ਡੀ ਸੀ ਫਿਰੋਜ਼ਪੁਰ ਨੂੰ 10 ਲੱਖ ਦੀ ਕੀਮਤ ਦੇ ਆਕਸੀਜਨ ਕੰਸਨਟਰੇਟਰ ਸੌਂਪੇ
ਗੌਰਵ ਮਾਣਿਕ
- ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਇਹ ਕੰਸਨਟਰੇਟਰ ਵਰਦਾਨ ਸਾਬਤ ਹੋਣਗੇ -- ਡਿਪਟੀ ਕਮਿਸ਼ਨਰ
ਫਿਰੋਜ਼ਪੁਰ 25ਮਈ 2021 - ਦਸਵੰਧ ਫਾਊਂਡੇਸ਼ਨ (ਆਸਟਰੇਲੀਆ) ਦੇ ਜ਼ਿਲ੍ਹਾ ਮੋਗਾ ਵਿੱਚ ਰਹਿੰਦੇ ਮੈਂਬਰ ਸ ਰਮਨੀਕ ਸੂਦ (ਸੋਨੂੰ) ਅਤੇ ਬਲਜਿੰਦਰ ਸਿੰਘ ਬਾਵਾ (ਬੀ.ਕੇ) ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੂੰ ਲਗਭਗ 10 ਲੱਖ ਰੁਪਏ ਦੀ ਕੀਮਤ ਦੇ 10 ਆਕਸੀਜਨ ਕੰਸਨਟਰੇਟਰ ਸੌਂਪੇ ਗਏ। ਇਹ ਆਕਸੀਜਨ ਕੰਸਨਟਰੇਟਰ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ।
ਗੌਰਤਲਬ ਹੈ ਕਿ ਦਸਵੰਧ ਫਾਊਂਡੇਸ਼ਨ ਰਾਜਵਿੰਦਰ ਸਿੰਘ ਬਾਵਾ ਪਰਥ ਸ਼ਹਿਰ ਪੱਛਮੀ ਆਸਟ੍ਰੇਲੀਆ ਦੀ ਅਗਵਾਈ ਹੇਠ ਚੱਲ ਰਹੀ ਹੈ ਜੋ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਆਈ ਹੈ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਇਸ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਚੱਲ ਰਹੇ ਇਸ ਪ੍ਰਕੋਪ ਵਿੱਚ ਇਸ ਫਾਊਂਡੇਸ਼ਨ ਵੱਲੋਂ ਜੋ ਇਹ ਲੋਕਾਂ ਦੀ ਭਲਾਈ ਲਈ ਸੇਵਾ ਨਿਭਾਈ ਗਈ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਲੋਕ ਭਲਾਈ ਕੰਮਾਂ ਲਈ ਹੋਰਨਾ ਸਮਾਜ ਸੇਵੀ ਸੰਸਥਾਵਾਂ ਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।