ਨਵਾਂਸ਼ਹਿਰ: ਕੋਰੋਨਾ ਦੇ ਨਵੇਂ 27 ਪਾਜ਼ੀਟਿਵ ਕੇਸ, 2 ਦੀ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ 28 ਮਈ 2021 - ਜ਼ਿਲ੍ਹੇ ਵਿਚ ਸ਼ੁਕਰਵਾਰ ਕੋਰੋਨਾ ਕਾਰਨ ਬਲਾਕ ਸੁੱਜੋ ਦੇ 70 ਸਾਲਾਂ ਬਜ਼ੁਰਗ ਅਤੇ ਇਕ 59 ਸਾਲਾਂ ਬਜ਼ੁਰਗ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10937 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 10078 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਕੋਰੋਨਾ ਤੋਂ ਹੁਣ ਤੱਕ 319 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 219500 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਜਿਨ੍ਹਾਂ ਵਿਚੋਂ 920 ਦੀ ਰਿਪੋਰਟ ਆਉਣੀ ਬਾਕੀ ਹੈ।
ਇਸ ਵੇਲੇ ਜ਼ਿਲ੍ਹੇ ਵਿਚ 487 ਮਾਮਲੇ ਸਰਗਰਮ ਹਨ ਸ਼ੁਕਰਵਾਰ ਨੂੰ ਬਲਾਕ ਬਲਾਚੌਰ ਤੋਂ 07 ਮੁਜ਼ੱਫਰਪੁਰ ਤੋਂ 03 ਸੁਜੋੋ ਤੋਂ 06 ਸੜੋਆ ਤੋਂ 05 ਰਾਹੌਂ ਤੋਂ 0, ਮੁਕੰਦਪੁਰ ਤੋਂ 05 ਨਵਾਂ ਸ਼ਹਿਰ ਤੋਂ 0 ਅਤੇ ਬੰਗਾ ਤੋਂ 01 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।