ਨਵਾਂਸ਼ਹਿਰ: ਬੁੱਧਵਾਰ ਨੂੰ ਕੋਰੋਨਾ ਦੇ 134 ਪਾਜ਼ੀਟਿਵ ਕੇਸ ਮਿਲੇ, 6 ਦੀ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 12 ਮਈ 2021 - ਜ਼ਿਲ੍ਹੇ ਵਿਚ ਕੋਰੋਨਾ ਨਾਲ ਬਲਾਕ ਸੁੁੱਜੋ ਦੀ ਇੱਕ 47 ਸਾਲਾ ਔਰਤ ਦੀ ਨਵਾਂਸ਼ਹਿਰ ਆਈ ਵੀ ਵਾਈ ਹਸਪਤਾਲ ਵਿਚ ਹੋਈ ਅਤੇ ਇੱਕ 51 ਸਾਲਾ ਔਰਤ ਨਵਾਂਸ਼ਹਿਰ ਦੀ ਮੌਤ ਆਈ ਵੀ ਵਾਈ ਹਸਪਤਾਲ ਵਿਖੇ ਹੋ ਗਈ। ਇਸ ਤੋਂ ਇਲਾਵਾ, ਸੜੋੋੋਆ ਦੀ ਇਕ 80 ਸਾਲਾ ਬਜ਼ੁਰਗ ਦੀ ਮੌਤ ਨਵਾਂ ਸਹਿਰ ਦੇ ਸਿਵਲ ਹਸਪਤਾਾਲ ਵਿਚ ਹੋ ਗਈ ਬਲਾਕ ਮੁਕੰਦਪੁਰ ਵਾਸੀ 57 ਸਾਲਾਂ ਔਰਤ ਦੀ ਮੌਤ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਚ ਹੋ ਗਈ ਇਕ 74 ਔਰਤ ਬਲਾਕ ਮੁਜੱਫਰਨਗਰ ਦੀ ਮੌਤ ਪੀਜੀਆਈ ਚੰਡੀਗੜ੍ਹ ਵਿਚ ਹੋ ਗਈ। ਇਕ 63 ਸਾਲਾਂ ਬਜੁਰਗ ਬਲਾਕ ਮੁਕੰਦਪੁਰ ਦੀ ਮੌਤ ਨਿੱਜੀ ਹਸਪਤਾਲ ਨਵਾਂ ਸ਼ਹਿਰ ਵਿਚ ਹੋ ਗਈ।
ਸਿਵਲ ਸਰਜਨ ਡਾ. ਜੀ.ਕੇ. ਕਪੂਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 9849 ਹੋ ਗਈ ਹੈ, ਜਿਨ੍ਹਾਂ ਵਿੱਚੋਂ 8693 ਵਿਅਕਤੀ ਠੀਕ ਹੋ ਚੁੱਕੇ ਹਨ। ਉਸੇ ਸਮੇਂ, ਕੋਰੋਨਾ ਤੋਂ 267 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ 201964 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਮੰਗਲਵਾਰ ਨੂੰ ਬਲਾਕ ਨਵਾਂਸ਼ਹਿਰ ਤੋਂ 14 , ਰਾਹੋ ਤੋਂ 3 ਬੰਗਾ ਤੋਂ 6, ਸੁਜੋ ਤੋਂ 6, ਮੁਜ਼ੱਫਰਪੁਰ ਤੋਂ 25, ਮੁਕੰਦਪੁਰ ਤੋਂ 25, ਬਲਾਚੌਰ ਤੋਂ 33 ਅਤੇ ਸੜੋਆ ਤੋਂ 22 ਪਾਜੀਟਿਵ ਆਏ ਹਨ।