ਨਵਾਂਸ਼ਹਿਰ: ਵੀਰਵਾਰ ਨੂੰ ਕੋਰੋਨਾ ਦੇ 80 ਪਾਜ਼ੀਟਿਵ ਕੇਸ ਮਿਲੇ, 4 ਦੀ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 13 ਮਈ 2021 - ਜ਼ਿਲ੍ਹੇ ਵਿਚ ਕੋਰੋਨਾ ਨਾਲ ਬਲਾਕ ਰਾਹੋਂ ਦੇ ਇੱਕ 41 ਸਾਲਾ ਨੌਜਵਾਨ ਦੀ ਮੌਤ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਹੋਈ ਅਤੇ ਇੱਕ 65 ਸਾਲਾ ਬਜੁਰਗ ਬਲਾਕ ਮੁਜ਼ੱਫਰਪੁਰ ਦੀ ਮੌਤ ਪੀਜੀਆਈ ਚੰਡੀਗੜ੍ਹ ਵਿਖੇ ਹੋ ਗਈ। ਇਸ ਤੋਂ ਇਲਾਵਾ, ਨਵਾਂਸ਼ਹਿਰ ਦੀ ਇਕ 58 ਸਾਲਾ ਔਰਤ ਦੀ ਮੌਤ ਨਵਾਂ ਸ਼ਹਿਰ ਦੇ ਨਿੱਜੀ ਹਸਪਤਾਾਲ ਵਿਚ ਹੋ ਗਈ। ਇਕ 65 ਸਾਲਾਂ ਵਿਅਕਤੀ ਬਲਾਕ ਬਲਾਚੌਰ ਦੀ ਮੌਤ ਪੀਜੀਆਈ ਚੰਡੀਗੜ੍ਹ ਵਿਚ ਹੋ ਗਈ।
ਸਿਵਲ ਸਰਜਨ ਡਾ. ਜੀ.ਕੇ. ਕਪੂਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 9929 ਹੋ ਗਈ ਹੈ, ਜਿਨ੍ਹਾਂ ਵਿੱਚੋਂ 8779 ਵਿਅਕਤੀ ਠੀਕ ਹੋ ਚੁੱਕੇ ਹਨ। ਉਸੇ ਸਮੇਂ, ਕੋਰੋਨਾ ਤੋਂ 271 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ 203165 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਵੀਰਵਾਰ ਨੂੰ ਬਲਾਕ ਨਵਾਂਸ਼ਹਿਰ ਤੋਂ 7, ਰਾਹੋ ਤੋਂ 0 ਬੰਗਾ ਤੋਂ 12, ਸੁਜੋ ਤੋਂ 13 ਮੁਜ਼ੱਫਰਪੁਰ ਤੋਂ 10, ਮੁਕੰਦਪੁਰ ਤੋਂ 5 ਬਲਾਚੌਰ ਤੋਂ 25 ਅਤੇ ਸੜੋਆ ਤੋਂ 8 ਪਾਜੀਟਿਵ ਆਏ ਹਨ।