ਨਵਾਂਸ਼ਹਿਰ 'ਚ ਕਰੋਨਾ ਨਾਲ 3 ਮੌਤਾਂ, 30 ਨਾਵੈ ਪਾਜ਼ੀਟਿਵ ਕੇਸ ਆਏ ਸਾਹਮਣੇ
ਰਾਜਿੰਦਰ ਕੁਮਾਰ
ਨਵਾਂਸ਼ਹਿਰ 25 ਮਈ 2021 - ਜ਼ਿਲ੍ਹੇ ਵਿਚ ਮੰਗਲਵਾਰ ਕੋਰੋਨਾ ਦੇ ਕਾਰਨ ਨਵਾਂਸ਼ਹਿਰ ਦੇ ਇਕ 61 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਅਤੇ ਇਕ 67 ਸਾਲਾਂ ਬਲਾਚੌਰ ਦੇ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਸੜੋਆ ਵਾਸੀ 65 ਸਾਲਾਂ ਔਰਤ ਦੀ ਮੌਤ ਹਸਪਤਾਲ ਵਿਚ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10812 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ ਆ ਚੁੱਕੇ ਹਨ। ਇਨ੍ਹਾਂ ਵਿਚੋਂ 9856 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਕੋਰੋਨਾ ਤੋਂ ਹੁਣ ਤੱਕ 315 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 216823 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਇਸ ਵੇਲੇ ਜ਼ਿਲੇ ਵਿਚ 572 ਮਾਮਲੇ ਸਰਗਰਮ ਹਨ ਮੰਗਲਵਾਰ ਨੂੰ ਬਲਾਕ ਬਲਾਚੌਰ ਤੋਂ 26, ਮੁਜ਼ੱਫਰਪੁਰ ਤੋਂ 21 ਸੁਜੋੋ ਤੋਂ 11 ਸੜੋਆ ਤੋਂ 10 ਰਾਹੌਂ ਤੋਂ 04, ਮੁਕੰਦਪੁਰ ਤੋਂ 07, ਨਵਾਂ ਸ਼ਹਿਰ ਤੋਂ 02 ,ਅਤੇ ਬੰਗਾ ਤੋਂ 05 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।