ਨਵਾਂਸ਼ਹਿਰ 'ਚ ਕੋਰੋਨਾ ਨਾਲ 2 ਮੌਤਾਂ, 80 ਨਵੇਂ ਪਾਜ਼ੀਟਿਵ ਕੇਸ
ਰਾਜਿੰਦਰ ਕੁਮਾਰ
ਨਵਾਂਸ਼ਹਿਰ 18 ਮਈ 2021 - ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕਰੋਨਾ ਨਾਲ ਬਲਾਕ ਬਲਾਚੌਰ ਵਾਸੀ ਇਕ 77 ਸਾਲਾ ਪੁਰਸ਼ ਅਤੇ 82 ਸਾਲਾਂ ਔਰਤ ਦੀ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10343 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ ਆ ਚੁੱਕੇ ਹਨ। ਇਨ੍ਹਾਂ ਵਿਚੋਂ 9289 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਕੋਰੋਨਾ ਤੋਂ ਹੁਣ ਤੱਕ 289 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 208771 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਇਸ ਵੇਲੇ ਜ਼ਿਲੇ ਵਿਚ 695 ਮਾਮਲੇ ਸਰਗਰਮ ਹਨ ਮੰਗਲਵਾਰ ਨੂੰ ਬਲਾਕ ਬਲਾਚੌਰ ਤੋਂ 21, ਮੁਜ਼ੱਫਰਪੁਰ ਤੋਂ 24 , ਸੁਜੋੋ ਤੋਂ 10 ਸੜੋਆ ਤੋਂ 8 ਰਾਹੌਂ ਤੋਂ 1, ਮੁਕੰਦਪੁਰ ਤੋਂ 5, ਨਵਾਂਸ਼ਹਿਰ ਤੋਂ 10 ਅਤੇ ਬੰਗਾ ਤੋਂ 1 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।