ਨਵਾਂਸ਼ਹਿਰ 'ਚ ਬੁੱਧਵਾਰ ਨੂੰ ਕੋਰੋਨਾ ਦੇ 125 ਪਾਜ਼ੀਟਿਵ ਕੇਸ ਆਏ, 3 ਦੀ ਮੌਤ
ਨਵਾਂਸ਼ਹਿਰ 6 ਮਈ 2021- ਜ਼ਿਲ੍ਹੇ ਵਿਚ ਕੋਰੋਨਾ ਨਾਲ ਬਲਾਕ ਬਲਾਚੌਰ ਦੀ ਇੱਕ 58 ਸਾਲਾ ਔਰਤ ਦੀ ਪਟਿਆਲਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਇੱਕ ਪੀਜੀਆਈ ਚੰਡੀਗੜ੍ਹ ਵਿਖੇ ਇੱਕ 53 ਸਾਲਾ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਨਵਾਂਸ਼ਹਿਰ ਦੀ ਇਕ 72 ਸਾਲਾ ਔਰਤ ਦੀ ਪਟਿਆਲਾ ਵਿਚ ਮੌਤ ਹੋ ਗਈ।
ਸਿਵਲ ਸਰਜਨ ਡਾ. ਜੀ.ਕੇ. ਕਪੂਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 9154 ਹੋ ਗਈ ਹੈ, ਜਿਨ੍ਹਾਂ ਵਿੱਚੋਂ 8271 ਵਿਅਕਤੀ ਠੀਕ ਹੋ ਚੁੱਕੇ ਹਨ। ਜ਼ਿਲ੍ਹੇ 'ਚ ਕੋਰੋਨਾ ਤੋਂ 249 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ 1,94,913 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਜ਼ਿਲ੍ਹੇ ਵਿੱਚਐਕਟਿਵ ਮਾਮਲਿਆਂ ਦੀ ਗਿਣਤੀ 596 ਹੈ।
ਬੁੱਧਵਾਰ ਨੂੰ ਬਲਾਕ ਨਵਾਂਸ਼ਹਿਰ ਤੋਂ 18, ਰਾਹੋ ਤੋਂ 7, ਬੰਗਾ ਤੋਂ 8, ਸੁਜੋ ਤੋਂ 11, ਮੁਜ਼ੱਫਰਪੁਰ ਤੋਂ 21, ਮੁਕੰਦਪੁਰ ਤੋਂ 7, ਬਲਾਚੌਰ ਤੋਂ 36 ਅਤੇ ਸੜੋਆ ਤੋਂ 17 ਪਾਜ਼ੀਟਿਵ ਆਏ ਹਨ