ਨਵਾਂਸ਼ਹਿਰ 'ਚ ਸ਼ਨੀਵਾਰ ਨੂੰ ਕੋਰੋਨਾ ਨਾਲ 3 ਮੌਤਾਂ, 125 ਨਵੇਂ ਕੇਸ
ਨਵਾਂਸ਼ਹਿਰ 9 ਮਈ 2021 - ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਕੋਰੋਨਾ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਸ 'ਚ ਬਲਾਕ ਬਲਾਚੌਰ ਦੀ ਇਕ 63 ਸਾਲਾ ਔਰਤ, ਬਲਾਕ ਮੁਜ਼ੱਫਰਪੁਰ ਦੀ ਇਕ 53 ਸਾਲਾ ਵਿਅਕਤੀ ਅਤੇ ਬਲਾਕ ਸੁਜੋ ਦੇ ਇਕ 65 ਸਾਲਾ ਵਿਅਕਤੀ ਦੀ ਸ਼ਹਿਰ ਵਿੱਚ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 9507 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 8465 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹੇ 'ਚ ਕੋਰੋਨਾ ਤੋਂ ਹੁਣ ਤੱਕ 254 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 1,98,126 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਇਸ ਵੇਲੇ ਜ਼ਿਲੇ ਵਿਚ 818 ਮਾਮਲੇ ਸਰਗਰਮ ਹਨ।
ਸ਼ਨੀਵਾਰ ਨੂੰ ਬਲਾਕ ਬਲਾਚੌਰ ਤੋਂ 49, ਮੁਜ਼ੱਫਰਪੁਰ ਤੋਂ 22, ਸੁਜੋੋ ਤੋਂ 17, ਸੜੋਆ ਤੋਂ 16, ਰਾਹੌਂ ਤੋਂ 8, ਮੁਕੰਦਪੁਰ ਤੋਂ 6, ਨਵਾਂ ਸ਼ਹਿਰ ਤੋਂ 4 ਅਤੇ ਬੰਗਾ ਤੋਂ 3 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ।