ਨਵਾਂ ਸ਼ਹਿਰ: ਡਾਕਟਰ ਟੀਮ ਵਲੋਂ ਕੋਵਿਡ 19 ਟੀਕਾ ਲਵਾਇਆ ਗਿਆ
- 45 ਸਾਲ ਤੋ ਉਪਰ ਵਾਲੇ ਬਜ਼ੁਰਗਾਂ ਨੂੰ ਥੱਲੇ ਰੂਮ ਨੰਬਰ 6 ਨਾਲ ਟੀਕੇ ਲਗਾਏ ਜਾਣਗੇ
- 18 ਸਾਲ ਤੋ 44 ਸਾਲ ਦੇ ਉਸਾਰੀ ਕਾਮਿਆਂ ਤੇ ਸਹਿ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਹੀ ਲਗਾਈ ਜਾ ਰਹੀ ਹੈ ਕੋਵਿਡ ਵੈਕਸੀਨ : ਡਾਕਟਰ ਮਨਦੀਪ ਕਮਲ
ਨਵਾਂ ਸ਼ਹਿਰ,12 ਮਈ 2021 - ਮਾਣਯੋਗ ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਜੀ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਹਰਪਿੰਦਰ ਸਿੰਘ ਅਤੇ ਡਾਕਟਰ ਹਿਰਤੇਸ਼ ਪਾਹਵਾ ਜੀ ਦੀ ਅਗਵਾਹੀ ਵਿੱਚ ਟੀਕਾਕਰਣ ਤਹਿਤ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਸੈਮੀਨਾਰ ਹਾਲ ਵਿਖੇ ਅੱਜ ਡਾਕਟਰ ਸੁਰਭੀ ਧਵਨ, ਅਸ਼ਵਨੀ ਕੁਮਾਰ ਜਿਲ੍ਹਾ ਪ੍ਰਧਾਨ ਸ.ਸ. ਕਮੇਟੀ ਨਵਾਂਸ਼ਹਿਰ, ਸੁਰਿੰਦਰ ਕੁਮਾਰ, ਲਲਿਤ ਸੁਮਨ ਜੀ ਅਤੇ ਹੋਰ ਵਿਅਕਤੀਆਂ ਨੇ ਕੋਰੋਨਾ-19 ਵੈਕਸੀਨ ਪ੍ਰਤੀ ਲੋਕਾਂ ਦੇ ਮਨਾਂ ਵਿਚੋਂ ਅਫਵਾਹਾਂ ਨੂੰ ਦੂਰ ਕਰਨ ਲਈ ਅੱਜ ਉਪਰੋਕਤ ਵਿਖੇ ਪਹੁੰਚ ਕੇ ਖੁਦ ਕੋਵਿਡ-19 ਦਾ ਟੀਕਾ ਲਗਵਾਇਆ। ਅਤੇ ਬਾਕੀ ਬਜੁਰਗਾ ਅਤੇ ਫ਼ਰੰਟ ਲਾਈਨ ਵਰਕਰਾਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਜੀ ਨੇ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋ ਉਪਰ ਦੇ ਵਿਅਕਤੀਆਂ ਨੂੰ ਵੀ ਕੋਵਿ ਡ ਵੈਕਸੀਨ ਲਗਾਈ ਜਾ ਰਹੀ ਹੈ ਉਹ ਆਪਣੇ ਨਾਲ ਆਈ ਡੀ ਪਰੂਫ ਜਰੂਰ ਲਿਉਣ ਤਾਂ ਜੋਂ ਉਨ੍ਹਾਂ ਦੀ ਉਮਰ ਦੇਖੀ ਜਾ ਸਕੇ ਇਸ ਦੇ ਨਾਲ ਹੀ 10 ਮਈ ਤੋਂ 18 ਤੋਂ 44 ਸਾਲ ਦੇ ਫੈਕਟਰੀ ਵਰਕਰਾ ਅਤੇ ਗੰਭੀਰ ਬਿਮਾਰੀਆ ਨਾਲ ਗ੍ਰਸਤ ਵਿਅਕਤੀਆ ਦੇ ਵੀ ਟੀਕੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਲਗਾਏ ਜਾ ਰਹੇ ਹਨ। ਅਤੇ ਬਜੁਰਗਾ ਲਈ ਟੀਕੇ ਲਗਵਾਉਣ ਲਈ ਥੱਲੇ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਨੋਡਲ ਅਫ਼ਸਰ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਹਰਪਿੰਦਰ ਸਿੰਘ ਤੇ ਡਾਕਟਰ ਹਰਤੇਸ਼ ਪਾਹਵਾ ਜੀ ਅਤੇ ਤਰਸੇਮ ਲਾਲ ਬਲਾਕ ਐਕਸ ਟੇਂਸ਼ਨ ਐਜੂਕੇਟਰ ਨੇ ਲੋਕਾਂ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀ ਵੀ ਖੁਦ ਟੀਕਾ ਲਗਵਾਇਆ ਹੈ। ਸਾਨੂੰ ਕੋਈ ਸਮੱਸਿਆ ਪੇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਰਚ 2020 ਤੋਂ ਅਸੀਂ ਇਸ ਮਹਾਂਮਾਰੀ ਨਾਲ ਜੂਝ ਰਹੇ ਹਾਂ ਪਰ ਇਸ ਨਵੇਂ ਸਾਲ ਦੇ ਸ਼ੁਰੂ ਵਿਚ ਇਹ ਇਕ ਚੰਗੀ ਸ਼ੁਰੂਆਤ ਹੋਈ ਹੈ ਅਤੇ ਅਸੀਂ ਇਸ ਮਹਾਂਮਾਰੀ ਤੋਂ ਬਚ ਸਕਾਂਗੇ। ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।
ਸ਼ਹੀਦ ਭਗਤ ਸਿੰਘ ਨਗਰ ਵਿਚ ਹੈਲਥ ਕੇਅਰ ਵਰਕਰਾਂ ਨੂੰ ਅਤੇ ਬਜੁਰਗਾ ਨੂੰ ਹੁਣ ਤੱਕ ਕਾਫੀ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਕਿਸੇ ਦੀ ਸਿਹਤ ਉੱਤੇ ਕੋਈ ਬੁਰਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਕੋਵਿਡ-19 ਵੈਕਸੀਨ ਪ੍ਰਤੀ ਅਫਵਾਹਾਂ ਫੈਲ ਰਹੀਆਂ ਸਨ ਕਿ ਇਹ ਵੈਕਸੀਨ ਪਹਿਲੀ ਵਾਰ ਲਗਾਈ ਜਾ ਰਹੀ ਹੈ। ਅਸੀਂ ਵੀ ਅਜਿਹੀਆਂ ਅਫਵਾਹਾਂ ਬਾਰੇ ਪੜ੍ਹਿਆ ਹੈ ਪਰ ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਅੱਜ ਹੈਲਥ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾ ਨੂੰ ਅਤੇ 45 ਅਤੇ 60 ਸਾਲ ਤੋ ਉਪਰ ਦੀ ਉਮਰ ਵਾਲਿਆਂ ਨੂੰ ਵੀ ਕੋਵਿਡ-19 ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ ਫ਼ਰੰਟ ਲਾਈਨ ਵਰਕਰਾ ਤੇ ਉਸ ਤੋਂ ਬਾਅਦ ਬਾਕੀ ਉਮਰ ਵਾਲਿਆਂ ਨੂੰ ਲਗਾਇਆ ਜਾਣੀਆ ਹਨ।
ਇਸ ਮੌਕੇ ਡਾਕਟਰ ਹਰਪਿੰਦਰ ਸਿੰਘ ਨੋਡਲ ਅਫ਼ਸਰ, ਡਾਕਟਰ ਹਿਰਤੇਸ਼ ਪਾਹਵਾ ਅਤੇ ਤਰਸੇਮ ਲਾਲ ਨੇ ਦੱਸਿਆ ਟੀਕਾ ਲਗਾ ਵਉਣ ਤੋਂ ਬਾਅਦ ਵੀ ਸਾਨੂੰ ਮਾਸਕ ਜਰੂਰ ਲੈਣਾ ਚਾਹੀਦਾ ਹੈ ।ਇਸ ਮੌਕੇ ,ਬਲਵਿੰਦਰ ਕੌਰ ਐਲ ਐੱਚ ਵੀ, ਮਨਦੀਪ ਕੌਰ ਵੀਨੂੰ ਲਾਂਬਾ, ਸੁਮੀਤ ਸੋਢੀ ਅਧਿਆਪਕਾ, ਤਮੰਨਾ ਫਾਰਮੈਸੀ ਆਫਿਸਰ, ਮਨਜੀਤ ਕੌਰ, ਰਿੰਪੀ ਰਾਜੇਸ਼ ਕੁਮਾਰ, ਜੋਤੀ ਨਿਗਾਹ, ਅਨੂਪ ਸਿੰਘ, ਪਿਆਰੀ ਸਟਾਫ, ਸਵੇਦੀਪ ਸਿੰਘ, ਸੀ T, ਪੁਲਸ ਪਾਰਟੀ ਤੇ ਉਨ੍ਹਾਂ ਦੇ ਸਾਥੀਆਂ ਵਲੋਂ, ਸੰਪੂਰਨ ਸਹਿਯੋਗ ਦਿੱਤਾ ਗਿਆ।