ਪਟਿਆਲਾ: ਕੋਵਿਡ ਨਾਲ 19 ਮੌਤਾਂ, 275 ਕੇਸ ਨਵੇਂ ਆਏ
ਜਗਤਾਰ ਸਿੰਘ
ਪਟਿਆਲਾ , 25 ਮਈ 2021 : ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਨਾਲ 19 ਮੌਤਾਂ ਦੀ ਪੁਸ਼ਟੀ ਹੋਈ । ਕੋਵਿਡ ਨਾਲ 7 ਮੌਤਾਂ ਪਟਿਆਲਾ ਨਾਲ ਸਬੰਧਤ ਹਨ ਜਦੋਂ ਕਿ 12 ਕੋਵਿਡ ਮੌਤਾਂ ਦੂਸਰੇ ਜ਼ਿਲ੍ਹਿਆਂ ਤੋਂ ਹਨ। ਕੋਵਿਡ ਪਾਜ਼ੀਟਿਵ ਦੇ 36 ਨਵੇਂ ਮਰੀਜ਼ ਭਰਤੀ ਹੋਏ ਜਿਨ੍ਹਾਂ ਚ 2 ਕੋਵਿਡ ਮਰੀਜ਼ ਹੋਰਾਂ ਰਾਜਾ ਨਾਲ ਸਬੰਧਤ ਹਨ। ਕੋਵਿਡ ਤੋਂ ਠੀਕ ਹੋ ਕੇ 16 ਜਾਣੇ ਘਰ ਗਏ ।
ਜ਼ਿਲ੍ਹੇ ਵਿੱਚ 275 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ । ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ 4288 ਦੇ ਕਰੀਬ ਰਿਪੋਰਟਾਂ ਵਿਚੋਂ 275 ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ 45458 ਹੋ ਗਈ ਹੈ, ਮਿਸ਼ਨ ਫਤਹਿ ਤਹਿਤ ਜਿਲੇ ਦੇ 123 ਮਰੀਜ਼ ਕੋਵਿਡ ਤੋਂ ਠੀਕ ਹੋ ਕਗਏ ਹਨ ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 41229 ਹੋ ਗਈ ਹੈ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3071 ਹੈ ਜਿਲੇ ਵਿੱਚ 13 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਕਾਰਣ ਮੌਤਾਂ ਦੀ ਗਿਣਤੀ 1158 ਹੋ ਗਈ ਹੈ ।