ਪਟਿਆਲਾ : ਰਾਜਿੰਦਰਾ ਹਸਪਤਾਲ ’ਚ ਕੋਰੋਨਾ ਨਾਲ 36 ਮੌਤਾਂ
ਜਗਤਾਰ ਸਿੰਘ
ਪਟਿਆਲਾ, 5 ਮਈ ,2021 - ਪਟਿਆਲਾ ਜ਼ਿਲ੍ਹੇ ਦੇ ਰਜਿੰਦਰਾ ਹਸਪਤਾਲ ਵਿੱਚ ਕੋਵਿਡ ਨਾਲ ਮੌਤਾਂ 36 ਹੋਈਆਂ। ਜਿਨ੍ਹਾਂ ਵਿਚੋਂ 15 ਮੌਤਾਂ ਸ਼ਹਿਰ ਪਟਿਆਲਾ ਚ 17 ਮੌਤਾਂ ਹੋਰ ਜ਼ਿਲ੍ਹਿਆਂ ਦੀਆਂ 4 ਹੋਰ ਸੂਬਿਆਂ ਤੋ 1 ਲਾਸ਼ ਆਈ। 8 ਮਰੀਜ਼ ਠੀਕ ਹੋ ਕੇ ਘਰ ਗਏ। 69 ਨਵੇਂ ਕਰੋਨਾ ਮਰੀਜ਼ ਭਰਤੀ ਹੋਏ ਜਿਲ੍ਹੇ ਵਿੱਚ 677 ਕੋਵਿਡ ਕੇਸਾਂ ਦੀ ਪੁਸਟੀ ਹੋਈ ਡਾ. ਸਤਿੰਦਰ ਸਿੰਘ ਨੇ ਦੱਸੀਆਂ ਕਿ 5228 ਰਿਪੋਰਟਾਂ ਵਿਚੋਂ 677 ਕੋਵਿਡ ਪੋਜਟਿਵ ਕੇਸ ਪਾਏ ਗਏ ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 35931 ਹੋ ਗਈ ਹੈ।