ਮੰਗਲਵਾਰ ਨੂੰ ਰਜਿੰਦਰਾ ਹਸਪਤਾਲ ਵਿੱਚ ਕੋਰੋਨਾ ਨਾਲ 25 ਮੌਤਾਂ
ਜਗਤਾਰ ਸਿੰਘ
ਪਟਿਆਲਾ, 11 ਮਈ ,2021 - ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਕਰੋਨਾ ਦੇ 80 ਨਵੇਂ ਮਰੀਜ਼ ਆਏ। ਜਿਨ੍ਹਾਂ ਚ 3 ਦੂਜੇ ਰਾਜਾ ਤੋਂ ਭਰਤੀ ਹੋਏ। ਰਜਿੰਦਰਾ ਹਸਪਤਾਲ ਚ 12 ਮਰੀਜ਼ ਠੀਕ ਹੋ ਕੇ ਘਰ ਗਏ। ਰਜਿੰਦਰਾ ਹਸਪਤਾਲ ਵਿੱਚ ਕਰੋਨਾ ਨਾਲ 25 ਮੌਤਾਂ ਹੋਇਆ। 12 ਮੌਤਾਂ ਪਟਿਆਲਾ ਨਾਲ ਸਬੰਧਿਤ ਹਨ, ਜਦੋਂ ਕਿ 11 ਮੌਤਾਂ ਦੂਜਿਆਂ ਤੋਂ ਹਨ । ਦੂਸਰੇ ਰਾਜਾ ਤੋਂ 2 ਮੌਤਾਂ ਹੋਈਆਂ ਹਨ।