ਪੜ੍ਹੋ ਐਸ.ਏ.ਐਸ.ਨਗਰ 'ਚ ਕਿਹੜੀਆਂ ਪਾਬੰਦੀਆਂ ਵਿਚ ਦਿੱਤੀ ਛੋਟ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 5 ਮਈ 2021 - ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 15 ਮਈ 2021 ਤੱਕ ਲਾਗੂ ਕੋਵਿਡ-19 ਪਾਬੰਦੀਆਂ ਸੰਬੰਧੀ ਸਪਸ਼ਟੀਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸੀਆਰਪੀਸੀ, 1973 ਦੀ ਧਾਰਾ 144 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ, 2005 ਦੇ ਅਧੀਨ ਆਦੇਸ਼ ਜਾਰੀ ਕੀਤੇ ਹਨ ਕਿ:
1. ਵੀਕੈਂਡ ਕਰਫਿਊ (ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ) ਨੂੰ ਛੱਡ ਕੇ ਹੇਠ ਲਿਖੀਆਂ ਸਾਰੀਆਂ ਦੁਕਾਨਾਂ / ਅਦਾਰਿਆਂ ਨੂੰ ਸ਼ਾਮ 5 ਵਜੇ ਤਕ ਖੁੱਲ੍ਹਣ ਦੀ ਆਗਿਆ ਹੈ: -
(i) ਸ਼ਰਾਬ ਦੇ ਠੇਕੇ ਪ੍ਰਚੂਨ ਅਤੇ ਥੋਕ (ਪਰ ਅਹਾਤੇ ਬੰਦ ਰਹਿਣਗੇ)
(ii) ਉਦਯੋਗਿਕ ਸਮੱਗਰੀ, ਹਾਰਡਵੇਅਰ ਦਾ ਸਮਾਨ, ਹੋਰ ਉਪਕਰਨ, ਮੋਟਰਾਂ, ਪਾਈਪਾਂ ਆਦਿ ਵੇਚਣ ਵਾਲੀਆਂ ਦੁਕਾਨਾਂ।
2. ਮਨਜ਼ੂਰਸ਼ੁਦਾ ਗਤੀਵਿਧੀਆਂ ਲਈ ਪੈਦਲ / ਸਾਈਕਲ ਸਵਾਰ ਵਿਅਕਤੀਆਂ ਦੀ ਆਵਾਜਾਈ ਨੂੰ ਪੂਰਨ ਆਗਿਆ ਦਿੱਤੀ ਜਾਵੇਗੀ। ਵਾਹਨਾਂ ਦੀ ਆਵਾਜਾਈ ਸਬੰਧੀ, ਯੋਗ ਪਛਾਣ ਪੱਤਰ ਵਰਤੇ ਜਾ ਸਕਦੇ ਹਨ। ਪਛਾਣ ਪੱਤਰ ਨਾ ਹੋਣ ‘ਤੇ ਈ-ਪਾਸ ਲਾਜ਼ਮੀ ਤੌਰ 'ਤੇ ਹੋਣਾ ਚਾਹੀਦਾ ਹੈ (https://pass.pais.net.in) ਅਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ।
ਕੋਈ ਵੀ ਉਲੰਘਣਾ ਹੋਣ ‘ਤੇ ਆਫ਼ਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860 ਦੀਆਂ ਸੰਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।