ਪੰਜਾਬ ਸਰਕਾਰ ਵਲੋਂ ਵਪਾਰ ਕਾਰੋਬਾਰ ਅਦਾਰਿਆਂ ਨੂੰ ਰਾਹਤ ਦੇਣ ਦੇ ਫੈਸਲੇ ਦੀ ਸ਼ਲਾਘਾ
ਹਰੀਸ਼ ਕਾਲੜਾ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦੇਣਾਂ ਸਮੇਂ ਦੀ ਵੱਡੀ ਜਰੂਰਤ-ਪ੍ਰਧਾਨ ਵਪਾਰ ਮੰਡਲ
ਸ੍ਰੀ ਅਨੰਦਪੁਰ ਸਾਹਿਬ 06 ਮਈ 2021:ਪੰਜਾਬ ਸਰਕਾਰ ਵੱਲੋ ਸ਼ਰਤਾਂ ਸਹਿਤ ਕਾਰੋਬਾਰਾਂ ਨੂੰ ਖੋਲ੍ਹਣ ਅਤੇ ਛੋਟਾਂ ਦੇਣ ਦਾ ਕੀਤਾ ਫੈਂਸਲਾ ਦੁਕਾਨਦਾਰਾਂ ਲਈ ਸੰਜੀਵਨੀ ਦਾ ਕੰਮ ਕਰੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਪ੍ਰੰਤੂ ਉਨ੍ਹਾਂ ਨੇ ਆਮ ਲੋਕਾਂ ਦੇ ਜੀਵਨ ਸਿਹਤ ਅਤੇ ਸੁਰੱਖਿਆਂ ਨੂੰ ਤਰਜੀਹ ਦੇ ਕੇ ਪਾਬੰਦੀਆਂ ਲਗਾਈਆਂ ਹਨ, ਜ਼ੋ ਕਈ ਹੋਰ ਰਾਜਾਂ ਵਿਚ ਲੱਗੇ ਸੰਪੂਰਨ ਲਾਕਡਾਊਨ ਤੋ ਘੱਟ ਹਨ।
ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਅੱਜ ਇਥੇ ਕੀਤਾ।ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਤੇ ਅਸਰ ਵਿਖਾਇਆ ਹੈ, ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਆਮ ਜਨ ਜੀਵਨ ਅਤੇ ਵਪਾਰ ਪ੍ਰਭਾਵਿਤ ਹੋਏ ਹਨ। ਭਾਵੇਂ ਪੰਜਾਬ ਸਰਕਾਰ ਵੱਲੋਂ ਸ਼ਰਤਾਂ ਸਹਿਤ ਵਪਾਰ,ਕਾਰੋਬਾਰ ਅਦਾਰੇ ਖੋਲ੍ਹਣ ਦਾ ਫੈਂਸਲਾ ਕਰਦੇ ਹੋਏ ਪੜਾਅ ਦਰ ਪੜਾਅ ਇਹ ਅਦਾਰੇ ਖੋਲ੍ਹਣ ਦਾ ਐਲਾਨ ਕੀਤਾ ਹੈ ਇਸ ਨਾਲ ਪੰਜਾਬ ਸਰਕਾਰ ਦਾ ਇਹ ਫੈਂਸਲਾ ਦੁਕਾਨਦਾਰਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ।
ਉਨਾਂ ਕਿਹਾ ਕਿ ਰੋਜ ਕਮਾ ਕੇ ਆਪਣੇ ਪਰਿਵਾਰ ਪਾਲਣ ਵਾਲੇ ਛੋਟੇ ਦੁਕਾਨਦਾਰਾਂ ਲਈ ਦੁਕਾਨਾਂ ਬੰਦ ਰੱਖਣ ਦਾ ਆਦੇਸ਼ ਦੁਕਾਨਦਾਰਾਂ ਵਿੱਚ ਪ੍ਰੇਸ਼ਾਨੀ ਪੈਦਾ ਕਰ ਰਿਹਾ ਸੀ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਲੋਕਾਂ ਦੇ ਦਰਦ ਦੇ ਸਮਝਦੇ ਹੋਏ ਹੋਰ ਰਿਆਇਤਾ ਦੇਣ ਦਾ ਫੈਸਲਾ ਲਿਆ ਅਤੇ ਪੰਜਾਬ ਸਰਕਾਰ ਵਲੋ ਲੋਕਾਂ ਦੀ ਸਿਹਤ ਸੁਰੱਖਿਆ ਲਈ ਲਏ ਇਸ ਫੈਸਲੇ ਦੀ ਹੁਣ ਹਰ ਵਰਗ ਸ਼ਲਾਘਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਵੀ ਵਪਾਰੀਆਂ ਨੇ ਆਪਣਾ ਦੁੱਖ ਦਰਦ ਦੱਸਿਆ ਉਨ੍ਹਾਂ ਵਲੋ ਵਪਾਰੀਆਂ ਨੁੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਤੇ ਜਾਨ ਮਾਲ ਦੀ ਰਾਖੀ ਦੇ ਨਾਲ ਨਾਲ ਉਨ੍ਹਾਂ ਦੀਆਂ ਬੁਨਿਆਦੀ ਜਰੂਰਤਾਂ ਬਾਰੇ ਵੀ ਪੂਰੀ ਤਰਾਂ ਜਾਣੂ ਹੈ। ਜਲਦੀ ਹੀ ਮੁੱਖ ਮੰਤਰੀ ਇਸ ਬਾਰੇ ਢੁਕਵੇ ਅਤੇ ਸਹੀ ਫੈਸਲੇ ਲੇੈਣਗੇ ਜ਼ੋ ਆਮ ਜਨ ਜੀਵਨ ਦੇ ਹਿੱਤ ਵਿਚ ਹੋਣਗੇ। ਉਨ੍ਹਾਂ ਦੱਸਿਆ ਕਿ ਇਲਾਕੇ ਦਾ ਵਪਾਰੀ ਵਰਗ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦੀ ਹੈ। ਜ਼ੋ ਪਿਛਲੇ 14 ਮਹੀਨੇ ਤੋ ਚੱਲ ਰਹੇ ਸੰਕਟ ਕਾਲ ਦੋਰਾਨ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨ ਕਰ ਰਹੇ ਹਨ। ਲੋਕਾ ਨੂੰ ਵੱਡੀਆ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ।