ਫਰੀਦਕੋਟ: ਕੈਂਪ 'ਚ 97 ਲੋਕਾਂ ਨੇ ਲਗਵਾਈ ਕੋਰੋਨਾ ਦੀ ਦੂਸਰੀ ਡੋਜ਼
ਪਰਵਿੰਦਰ ਸਿੰਘ ਕੰਧਾਰੀ
- ਕੋਰੋਨਾ ਮੁਕਤੀ ਲਈ ਸਾਰਿਆਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ
ਫਰੀਦਕੋਟ 27 ਮਈ 2021 - ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੀ ਯੋਗ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਸੰਸਥਾ ਆਰਟ ਆਫ ਲਿਵਿੰਗ ਅਤੇ ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਵੱਲੋਂ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦਾ ਸਹਿਯੋਗ ਦਿੰਦੇ ਹੋਏ ਮੁੱਫਤ ਕੋਰੋਨਾ ਟੀਕਾਕਰਨ ਕੈਂਪ ਸਥਾਨਕ ਬਲੈਸਿੰਗ ਗੈਸਟ ਹਾਊਸ ਗੁਰੂ ਨਾਨਕ ਕਲੌਨੀ ਵਿਖੇ ਲਗਾਇਆ ਗਿਆ | ਇਸ ਕੈਂਪ ਵਿੱਚ ਐਸ.ਐਮ.ਓ ਡਾ.ਰਜੀਵ ਭੰਡਾਰੀ,ਮਾਸ ਮੀਡੀਆ ਅਫਸਰ ਬੀ.ਈ.ਈ ਡਾ.ਪਭਦੀਪ ਸਿੰਘ ਚਾਵਲਾ ਅਤੇ ਮਲਟੀ ਪਰਪਜ਼ ਹੈਲਥ ਵਰਕਰ ਸੁਰਜੀਤ ਸਿੰਘ ਨੇ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਅਤੇ ਕੋਰੋਨਾ ਟੀਕਾਕਰਨ ਕੀਤਾ |
ਕੋਰੋਨਾ ਟੀਕਾਕਰਨ ਕੈਂਪ ਦੀ ਸ਼ੁਰਆਤ ਵਿਸ਼ੇਸ਼ ਮਹਿਮਾਨ ਜ਼ਿਲਾ ਰੈੱਡ ਕਰਾਸ ਸ਼ਾਖਾਂ ਫਰੀਦਕੋਟ ਦੇ ਸਕੱਤਰ ਸੁਭਾਸ਼ ਚੰਦਰ ਵੱਲੋਂ ਆਪਣੇ ਅਤੇ ਸ਼ਾਖਾ ਕਰਮਚਾਰੀਆਂ ਦਾ ਟੀਕਾਕਰਨ ਕਰਵਾ ਕੇ ਕੀਤੀ ਗਈ | ਕੈਂਪ ਵਿੱਚ 97 ਵਿਅਕਤੀਆਂ ਨੇ ਕੋਰੋਨਾ ਤੋਂ ਬਚਾਅ ਲਈ ਕੋਵੈਕਸੀਨ ਦਾ ਦੂਸਰਾ ਟੀਕਾ ਲਗਵਾਇਆ | ਆਰਟ ਆਫ ਲਿਵਿੰਗ ਸੰਸਥਾ ਦੇ ਕੋਆਰਡੀਨੇਟਰ ਮਨਪ੍ਰੀਤ ਲੂੰਬਾ ਅਤੇ ਸਤੀਸ਼ ਗਾਂਧੀ ਨੇ ਦੱਸਿਆ ਕੇ ਇਸ ਕੈਂਪ ਵਿੱਚ ਆਰਟ ਆਫ ਲਿਵਿੰਗ ਸੰਸਥਾ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਟੋ ਡਰਾਈਵਰਾਂ,ਰਿਕਸ਼ਾ ਚਾਲਕਾਂ ਅਤੇ ਫਲ-ਫਰੂਟ ਵਿਕ੍ਰੇਤਾਵਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ | ਇਸ ਮੌਕੇ ਅਡਵੋਕੇਟ ਮੁਕੇਸ਼ ਗੌੜ, ਸੁਖਪ੍ਰੀਤ ਅਤੇ ਅਵੀ ਕੁਮਾਰ ਅਤੇ ਉਨਾਂ ਦੀ ਟੀਮ ਨੇ ਪੂਰਨ ਸਹਿਯੋਗ ਦਿੱਤਾ |