ਫਿਰੋਜ਼ਪੁਰ: 192 ਕੋਰੋਨਾ ਪਾਜ਼ੀਟਿਵ ਦੇ ਕੇਸ ਆਏ ਸਾਹਮਣੇ, 10 ਮੌਤਾਂ
ਗੌਰਵ ਮਾਣਿਕ
- 111 ਮਰੀਜ ਕੋਰੋਨਾ ਨੂੰ ਹਰਾ ਕੇ ਹੋਏ ਸਿਹਤਯਾਬ , ਹੁਣ ਤੱਕ ਕੁਲ 7568 ਹੋਏ ਸਿਹਤਯਾਬ
ਫਿਰੋਜ਼ਪੁਰ 7 ਮਈ 2021 - ਫ਼ਿਰੋਜ਼ਪੁਰ ਵਿੱਚ ਕੋਰੋਨਾ ਦੇ ਅੱਜ 192 ਮਾਮਲੇ ਸਾਹਮਣੇ ਆਏ ਹਨ, ਪਰ ਮੌਤਾਂ ਦਾ ਅੰਕੜਾ ਦੁਗਣਾ ਹੋ ਗਿਆ ਹੈ ਜਿੱਥੇ ਪਹਿਲਾਂ 4 ਤੋਂ 5 ਜਾਂ 6 ਮੌਤਾਂ ਹੋ ਰਹੀਆਂ ਸਨ ਉਹ ਇੱਕਦਮ ਦੁਗਣਾ ਹੋ ਕੇ 10 ਹੋ ਗਿਆ ਹੈ , ਫਿਰੋਜ਼ਪੁਰ ਵਿੱਚ ਹੁਣ ਤੱਕ 9359 ਮਰੀਜ਼ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ ਅਤੇ ਇਹਨਾਂ ਵਿਚੋਂ 7568 ਸਿਹਤਯਾਬੀ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ , ਜੇਕਰ ਮੌਤਾਂ ਦੀ ਗੱਲ ਕਰੀਏ ਤਾਂ 278 ਲੋਗ ਇਸ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ।