ਫਿਰੋਜ਼ਪੁਰ: ਐਮ ਐਲ ਏ ਅਤੇ ਸਿਹਤ ਵਿਭਾਗ ਦੀ ਟੀਮ ਪਿੰਡ ਕਾਲੂਵਾਲਾ ਵਿਖੇ ਪਹੁੰਚੀ
ਗੌਰਵ ਮਾਣਿਕ
- ਮੈਡੀਕਲ ਕੈਂਪ ਲਗਾ ਕੇ 50 ਲੋਕਾਂ ਦਾ ਕੀਤਾ ਗਿਆ ਟੀਕਾਕਰਨ
- ਬਾਬੂਸ਼ਾਹੀ ਵਲੋਂ ਪ੍ਰਮੁੱਖਤਾ ਨਾਲ ਕੀਤਾ ਗਿਆ ਸੀ ਖਬਰ ਨੂੰ ਨਸ਼ਰ
- ਪਿੰਡ ਕਾਲੂਵਾਲਾ ਜੋ ਇੱਕ ਪਾਸੇ ਪਾਕਿਸਤਾਨ ਸਰਹੱਦ ਨਾਲ ਲੱਗਦਾ ਹੈ ਉੱਥੇ ਹੀ ਉਸ ਦੇ ਤਿੱਨ ਪਾਸੇ ਸਤਲੁਜ ਦਰਿਆ ਨਾਲ ਘਿਰਿਆ ਹੋਇਆ
- ਆਜ਼ਾਦੀ ਤੋਂ ਬਾਅਦ ਵੀ ਭਾਰਤ ਪਾਕਿਸਤਾਨ ਸਰਹੱਦ ਤੇ ਪੈਂਦਾ ਪਿੰਡ ਕਾਲੂਵਾਲਾ ਸਿਹਤ ਸੁਵਿਧਾਵਾਂ ਤੋਂ ਵਾਂਝਾ
ਫਿਰੋਜ਼ਪੁਰ 23 ਮਈ 2021 - ਬਾਬੂਸ਼ਾਹੀ ਵੱਲੋਂ ਪਿੰਡ ਕਾਲੂਵਾਲਾ ਦੀ ਖ਼ਬਰ ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ ਫ਼ਿਰੋਜ਼ਪੁਰ ਸਿਹਤ ਵਿਭਾਗ ਆਖਿਰਕਾਰ ਸਰਹੱਦੀ ਪਿੰਡ ਕਾਲੂਵਾਲਾ ਵਿਖੇ ਪਿੰਡ ਵਾਸੀਆਂ ਦਾ ਟੀਕਾਕਰਨ ਕਰਨ ਲਈ ਪਹੁੰਚ ਗਿਆ , ਕਾਲੂ ਵਾਲਾ ਪਿੰਡ ਫਿਰੋਜ਼ਪੁਰ ਦਾ ਇੱਕ ਪਿੰਡ ਹੈ ਜੋ ਰਾਤ ਨੂੰ ਪਾਕਿਸਤਾਨ ਦਾ ਹੋ ਜਾਂਦਾ ਹੈ ਤੇ ਦਿਨ ਚੜ੍ਹਦਿਆਂ ਹੀ ਹਿੰਦੁਸਤਾਨ ਦਾ ਹੋ ਜਾਂਦਾ ਹੈ।
ਪਰ ਸਰਹੱਦਾਂ ਦੀਆਂ ਬੰਦਿਸ਼ਾਂ ਹੋਣ ਕਾਰਨ ਲੋਕ ਉਸ ਪਾਰ ਨਹੀਂ ਜਾ ਸਕਦੇ, ਪਰ ਸਿਹਤ ਸੁਵਿਧਾਵਾਂ ਉਨ੍ਹਾਂ ਨੂੰ ਨਾ ਤਾਂ ਰਾਤ ਨੂੰ ਪਾਕਿਸਤਾਨ ਪਾਸੋਂ ਮਿਲ ਸਕਦੀਆਂ ਨੇ ਤੇ ਨਾ ਹੀ ਦਿਨ ਚੜਨ ਤੋਂ ਪਹਿਲਾਂ ਹਿੰਦੁਸਤਾਨ ਵਿੱਚੋਂ ਮਿੱਲ ਸਕਦੀ ਹੈ , ਫਿਰੋਜ਼ਪੁਰ ਦੇ ਪਿੰਡ ਕਾਲੂਵਾਲਾ ਜੋ ਇੱਕ ਪਾਸੇ ਪਾਕਿਸਤਾਨ ਸਰਹੱਦ ਨਾਲ ਲੱਗਦਾ ਹੈ ਉੱਥੇ ਹੀ ਉਸ ਦੇ ਤਿੱਨ ਪਾਸੇ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ ਬਾਬੂਸ਼ਾਹੀ ਵੱਲੋਂ ਖ਼ਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਤੇ ਵਿਧਾਇਕ ਦੇ ਨਾਲ ਸਿਹਤ ਵਿਭਾਗ ਦੀ ਟੀਮ ਨੇ ਜਾ ਕੇ ਪਿੰਡ ਵਾਸੀਆਂ ਦੀ ਸੈਂਪਲਿੰਗ ਵੀ ਕੀਤੀ ਹੈ ਅਤੇ ਟੀਕਾਕਰਨ ਕੀਤਾ ਹੈ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪਿੰਡ ਵਿੱਚ ਸਿਹਤ ਮਹਿਕਮੇ ਨੂੰ ਨਾਲ ਲੈ ਕੇ ਸੈਂਪਲਿੰਗ ਅਤੇ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਔਰ ਜ਼ਿਕਰ ਹੋਰ ਵੀ ਕਿਸੇ ਨੂੰ ਕੋਈ ਚਮੜੀ ਦੀ ਬਿਮਾਰੀ ਹੈ ਜੋ ਹੋਰ ਵੀ ਕੋਈ ਬੀਮਾਰੀ ਹੈ ਤਾਂ ਸਭ ਦਾ ਇਲਾਜ ਸਿਹਤ ਮਹਿਕਮੇ ਵੱਲੋਂ ਕੀਤਾ ਜਾਏਗਾ ਅਤੇ ਜਲਦ ਹੀ ਇੱਥੇ ਹਫ਼ਤਾਵਾਰ ਟੀਮ ਆਈ ਕਰੇਗੀ ਅਤੇ ਜਨਰਲ ਚੈੱਕਅਪ ਦੇ ਨਾਲ ਨਾਲ ਸਿਹਤ ਸਬੰਧੀ ਜਾਣਕਾਰੀਆਂ ਵੀ ਪਿੰਡ ਵਾਸੀਆਂ ਨੂੰ ਦਿੱਤੀਆਂ ਜਾਣਗੀਆਂ ਅਤੇ ਜਲਦ ਹੀ ਇਕ ਹੈਲਪਲਾਈਨ ਸ਼ੁਰੂ ਕੀਤੀ ਜਾਏਗੀ।
ਜਿਸ ਨਾਲ ਰਾਤ ਬਰਾਤ ਲੋੜ ਪੈਣ ਤੇ ਸਿਹਤ ਸੁਵਿਧਾਵਾਂ ਪਿੰਡ ਵਾਸੀਆਂ ਨੂੰ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਨ੍ਹਾਂ ਦਾ ਇੱਕੋ ਹੀ ਟੀਚਾ ਹੈ ਲਾਈਨ ਵਿਚ ਸਭ ਤੋਂ ਅਖੀਰ ਤੇ ਖੜ੍ਹੇ ਵਿਅਕਤੀ ਤੱਕ ਵੀ ਹਰ ਸਹੂਲਤ ਪਹੁੰਚਾਈ ਜਾ ਸਕੇ। ਸਿਹਤ ਵਿਭਾਗ ਵੱਲੋਂ ਅੱਜ ਪਿੰਡ ਕਾਲੂਵਾਲਾ ਵਿਖੇ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਤੇ ਪੰਜਾਹ ਲੋਕਾਂ ਦਾ ਟੀਕਾਕਰਨ ਵੀ ਕੀਤਾ ਗਿਆ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਪਿੰਡ ਵਾਸੀ ਅਜੇ ਵੀ ਟੀਕਾਕਰਨ ਕਰਵਾਉਣ ਤੋਂ ਥੋਡ਼੍ਹਾ ਡਰਦੇ ਹਨ। ਪਰ ਇਨ੍ਹਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸਾਰੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵੈਕਸੀਨੇਸ਼ਨ ਕਰਵਾ ਲੈਣ ਕੈਂਪ ਵਿੱਚ ਟੀਕਾਕਰਨ ਦੇ ਨਾਲ ਨਾਲ ਹੋਰ ਵੀ ਬੀਮਾਰੀਆਂ ਦਾ ਇਲਾਜ ਪਿੰਡ ਵਾਸੀਆਂ ਨੂੰ ਦਿੱਤਾ ਗਿਆ ਅਤੇ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ।