ਮਾਣਕਖਾਨਾ ਦੇ ਟੈਸਟਿੰਗ ਕੈਂਪ ਦੌਰਾਨ 3 ਕੇਸ ਪਾਜ਼ੀਟਿਵ ਆਏ
ਅਸ਼ੋਕ ਵਰਮਾ
ਬਠਿੰਡਾ,19 ਮਈ2021:ਪੇਂਡੂ ਖੇਤਰਾਂ ’ਚ ਕੋਵਿਡ-19 ਦੇ ਫੈਲਾਅ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਅਧਾਰ ਤੇ ਐਸ ਡੀ ਐਮ ਮੈਡਮ ਵੀਰਪਾਲ ਕੌਰ ਦੀ ਨਿਗਰਾਨੀ ਹੇਠ ਮਾਣਕ ਖਾਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੈਂਪ ਲਾਏ ਕੈਂਪ ਦੌਰਾਨ ਤਿੰਨ ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ ਜਦੋਂਕਿ 127 ਰਿਪੋਰਟਾਂ ਨੈਗੇਟਿਵ ਆਈਆਂ ਹਨ। ਕੈਂਪ ’ਚ ਬੀ ਡੀ ਪੀ ੳ ਰਾਜਾ ਸਿੰਘ ਅਤੇ ਨਾਇਬ ਤਹਿਸੀਲਦਾਰ ਮੌੜ ਵਿੱਚ ਸ਼ਮੂਲੀਅਤ ਕੀਤੀ । ਜਾਣਕਾਰੀ ਅਨੁਸਾਰ ਮੁਢਲਾ ਸਿਹਤ ਕੇਂਦਰ ਤਲਵੰਡੀ ਸਾਬੋ ਤੋ ਆਈ ਟੀਮ ਨੇ ਕੈਂਪ ’ਚ 130 ਸੈਂਪਲ ਲਏ ਸਨ । ਸਰਪੰਚ ਸੈਸ਼ਨਦੀਪ ਕੌਰ ਨੇ ਪਿੰਡ ਵਾਸੀਆਂ ਨੂੰ ਵੱਧ ਤੋ ਵੱਧ ਟੈਸਟਿੰਗ ਅਤੇ ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ ।
ਉਨ੍ਹਾਂ ਕਰੋਨਾਂ ਮਹਾਂਮਾਰੀ ਤੋ ਬਚਾਅ ਲਈ ਆਪਸ ਵਿੱਚ ਦੂਰੀ ਬਨ੍ਹਾਉਣੀ , ਮਾਸਕ ਲਾਉਣਾ ,ਸੈਨੀਟੇਜਰ ਦੀ ਵਰਤੋ ਕਰਨ ਅਤੇ ਇਕੱਠ ਨਾ ਕਰਨ ਦੀ ਅਪੀਲ ਕੀਤੀ ।ਉਨ੍ਹਾਂ ਦੱਸਿਆ ਕਿ ਪੰਚਾਇਤ ਤੇ ਕਲੱਬ ਵੱਲੋਂ ਮਿਲਕੇ ਪਿੰਡ ਮਾਣਕ ਖਾਨਾ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਹਰ ਘਰ ਨੂੰ ਮਾਸਕ ਦਿੱਤੇ ਜਾਣਗੇ। ਇਸ ਮੌਕੇ ਸਿਹਤ ਵਿਭਾਗ ਤੋ ਏ ਐਨ ਐਮ ਰਾਣੀ ਦੇਵੀ , ਆਂਗਣਵਾੜੀ ਵਰਕਰ ਵੀਰਪਾਲ ਕੌਰ, ਪੰਚ ਹਰਬੰਸ ਸਿੰਘ , ਛੋਟਾ ਸਿੰਘ , ਚਰਨਜੀਤ ਕੌਰ , ਟਰਾਂਸਪੋਰਟਰ ਜਗਸੀਰ ਸਿੰਘ ਸਿੱਧੂ ਕਿਸਾਨ ਆਗੂ ਲਖਵੀਰ ਸਿੰਘ , ਕਲੱਬ ਪ੍ਰਧਾਨ ਅਮਨਦੀਪ ਸਿੰਘ , ਹਰਜਿੰਦਰ ਸਿੰਘ , ਗ੍ਰਾਮ ਰੋਜ਼ਗਾਰ ਸੇਵਕ ਲਖਵਿੰਦਰ ਸਿੰਘ ਅਤੇ ਮਿੰਟੂ ਹਾਜਰ ਸਨ ।