ਮਾਨਸਾ : ਡਿਊਟੀ ਨਿਭਾਅ ਰਹੇ ਕਰਮਚਾਰੀਆਂ ਨੂੰ ਦਵਾਈਆਂ ਹੈਂਡ-ਸੈਨੀਟਾਈਜ਼ਰ ਅਤੇ ਸਾਬਣ ਆਦਿ ਮੁਹੱਈਆ ਕੀਤੇ
ਸੰਜੀਵ ਜਿੰਦਲ
- ਪੁਲਿਸ ਫੋੋਰਸ ਨੂੰ ਸਿਹਤਯਾਬ ਰੱਖਣ ਅਤੇ ਹੌੌਸਲਾਂ ਅਫਜਾਈ ਲਈ ਅੱਗੇ ਤੋਂ ਵੀ ਯਤਨ ਜਾਰੀ ਰਹਿਣਗੇ - ਐੱਸਐੱਸਪੀ
ਮਾਨਸਾ, 14 ਮਈ 2021: ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਤੇਜੀ ਨਾਲ ਪਸਾਰ ਹੋੋ ਰਿਹਾ ਹੈ। ਇਸ ਮਹਾਂਮਾਰੀ ਤੋੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਜਿੱਥੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਕਰਫਿਊ , ਲਾਕਡਾਊਨ ਦੀ ਪਾਲਣਾ ਕਰਾਉਣ ਸਬੰਧੀ ਮਾਨਸਾ ਪੁਲਿਸ ਵੱਲੋੋਂ ਦਿਨ-ਰਾਤ ਡਿਊਟੀ ਨਿਭਾਈ ਜਾ ਰਹੀ ਹੈ। ਜਿਸਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਉਹਨਾਂ ਦਾ ਰੋੋਜਾਨਾ ਮੈਡੀਕਲ ਚੈਕਅੱਪ ਅਤੇ ਆਰਟੀ-ਪੀਸੀਆਰ ਟੈਸਟ ਕਰਾਉਣ ਤੋੋਂ ਇਲਾਵਾ ਵਾਰੀ ਸਿਰ ਟੀਕਾਕਰਨ (ਵੈਕਸੀਨੇਸ਼ਨ) ਵੀ ਕਰਵਾਇਆ ਜਾ ਰਿਹਾ ਹੈ। ਉਹਨਾਂ ਦੇ ਡਿਊਟੀ ਪੁਆਇੰਟਾਂ ਤੇ ਪਹੁੰਚ ਕੇ ਉਹਨਾਂ ਦੀਆ ਦੁੱਖ-ਤਕਲੀਫਾਂ ਸੁਣ ਕੇ ਬਣਦਾ ਯੋੋਗ ਹੱਲ ਕੀਤਾ ਜਾ ਰਿਹਾ ਹੈ।
ਐਸਐਸਪੀ ਵੱਲੋੋਂ ਦੱਸਿਆ ਗਿਆ ਕਿ ਜਿਲ੍ਹੇ ਚ' ਥਾਣਿਆ, ਚੌੌਕੀਆਂ ਅਤੇ ਨਾਕਿਆ ਪਰ ਤਾਇਨਾਤ ਕਰਮਚਾਰੀਆਂ ਨੂੰ ਮੈਡੀਕਲ ਦਵਾਈਆ ਜਿਵੇ ਵਿਟਾਮਿਨ-ਸੀ ਦੀਆਂ 10,000 ਗੋੋਲੀਆਂ, ਨਾਕਿਆਂ ਪਰ ਰਾਤ ਦੀ ਡਿਊਟੀ ਸਮੇਂ ਮੱਛਰ ਤੋੋਂ ਬਚਾਅ ਲਈ 350 ਆਡੋੋਮਾਸ, ਹੱਥ ਧੋਣ ਲਈ 200 ਸਾਬਣਾਂ ਅਤੇ 250 ਹੈਂਡ-ਸੈਂਨੀਟਾਈਜਰ ਵੰਡੇ ਗਏ ਹਨ। ਇਸਤੋੋਂ ਇਲਾਵਾ 10,000 ਮਾਸਕ ਤਿਆਰ ਕਰਵਾ ਕੇ ਥਾਣਾ, ਚੌੋਕੀਆਂ ਵਿਖੇ ਭੇਜੇ ਗਏ ਹਨ ਤਾਂ ਜੋੋ ਲੋੋੜਵੰਦਾਂ ਨੂੰ ਮੁਫਤ ਮੁਹੱਈਆ ਕਰਵਾ ਕੇ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋੋਂ ਰੋੋਕਿਆ ਜਾ ਸਕੇ।
ਇਸ ਮਹਾਂਮਾਰੀ ਨਾਲ ਅੱਗੇ ਹੋ ਕੇ ਲੜਨ ਵਾਲੀ ਪੁਲਿਸ ਫੋੋਰਸ ਦੀ ਹੌਸਲਾਂ ਅਫਜਾਈ ਕਰਦਿਆਂ ਐਸਐਸਪੀ ਵੱਲੋੋਂ ਦੱਸਿਆ ਗਿਆ ਕਿ ਦਿਨ-ਰਾਤ ਡਿਊਟੀ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਕੋੋਈ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ ਅਤੇ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਅਤੇ ਉਹਨਾਂ ਦੀ ਹੌੌਸਲਾਂ ਅਫਜਾਈ ਲਈ ਅੱਗੇ ਤੋੋਂ ਵੀ ਯਤਨ ਜਾਰੀ ਰਹਿਣਗੇ।