ਮੋਹਾਲੀ: ਕੋਰੋਨਾ ਮਹਾਮਾਰੀ 'ਤੇ ਫਤਿਹ ਪਾਉਣ ਲਈ ਟੀਕਾਕਰਨ ਮੁਹਿੰਮ ਜਾਰੀ
ਹਰਜਿੰਦਰ ਸਿੰਘ ਭੱਟੀ
- ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਲਗਾਇਆ ਗਿਆ ਟੀਕਾਕਰਨ ਕੈਂਪ
- ਕੋਵਾਸ਼ੀਲਡ ਅਤੇ ਕੋਵੈਕਸ਼ਿਨ ਦੇ ਵੱਖਰੇ ਵੱਖਰੇ ਲਗਾਏ ਗਏ ਕੈਂਪ
ਐਸ.ਏ.ਐਸ ਨਗਰ 25 ਮਈ 2021 - ਕੋਵਿਡ 19 ਤੇ ਜਿੱਤ ਹਾਸਲ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ । ਪ੍ਰਸ਼ਾਸਨ ਵੱਲੋ ਟੀਕਾਕਰਨ ਦੇ ਵੱਖ -ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਥਾਨਕ ਰਾਧਾ ਸੁਆਮੀ ਸਤਿਸੰਗ ਘਰ ਸੈਕਟਰ 76 ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਨੇ ਟੀਕਾਕਰਨ ਕਰਨ ਕਰਵਾਇਆ।
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਟੀਕਾਕਰਨ ਕੈਂਪ ਵਿੱਚ ਰਾਧਾ ਸੁਆਮੀ ਸਤਿਸੰਗ ਘਰ ਅਤੇ ਸੰਗਤ ਦੁਆਰਾ ਦਿੱਤੇ ਗਏ ਸਹਿਯੋਗ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਕਰੋਨਾਂ ਵਰਗੀ ਸੰਕਟ ਦੀ ਘੜੀ ਵਿੱਚ ਦਿੱਤਾ ਗਿਆ ਯੋਗਦਾਨ ਬਹੁਮੁੱਲਾ ਹੈ । ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿਚ ਲੋਕਾਂ ਨੇ ਕੈਂਪ ਵਿੱਚ ਟੀਕਾ ਲਗਵਾਇਆ।
ਰਾਧਾ ਸੁਆਮੀ ਸਤਿਸੰਗ ਘਰ ਵਿਚ ਕੋਵਾ ਸ਼ੀਲਡ ਅਤੇ ਕੋਵੈਕਸ਼ਿਨ ਦੇ ਵੱਖਰੇ ਵੱਖਰੇ ਕੈਂਪ ਲਗਾਏ ਗਏ ਹਨ। ਟੀਕਾਕਰਨ ਕੈਂਪ ਵਿੱਚ ਜਿਆਦਾਤਰ ਵਿਅਕਤੀਆਂ ਨੇ ਕੋਵੈਕਸ਼ਿਨ ਦੀ ਦੂਸਰੀ ਡੋਜ਼ ਲਗਵਾਈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਟੀਕਾ ਲਵਾਉਣ ਵਾਲਿਆ ਲਈ ਖਾਸ ਪ੍ਰਬੰਧ ਕੀਤੇ ਗਏ । ਉਨ੍ਹਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਜਿਸ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਇੱਕ ਨੂੰ ਮਾਸਕ ਪਾਉਣਾ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣਾ ਆਦਿ ਸ਼ਾਮਿਲ ਹਨ। ਸਤਸੰਗ ਘਰ ਵਿਖੇ ਲੋਕਾਂ ਲਈ ਖਾਣ ਪੀਣ ਤੇ ਬੈਠਣ ਦੀ ਸੁਵਿਧਾ ਉਪਲਬਧ ਕਰਵਾਈ ਗਈ ।
ਉਹਨਾਂ ਦੱਸਿਆ ਕਿ ਟੀਕਾਕਰਨ ਦੀ ਇਸ ਪ੍ਰਕਿਰਿਆ ਵਿਚ ਭਵਨ ਦੇ ਸੇਵਾਦਾਰ ਅਪਣੀਆਂ ਸੇਵਾਵਾਂ ਬਾਖੂਬੀ ਨਿਭਾਅ ਰਹੇ ਹਨ।
ਬੁਲਾਰੇ ਨੇ ਲੋਕਾ ਨੂੰ ਅਪੀਲ ਕਿ ਉਹ ਸਰਕਾਰ ਦਾ ਵੱਧ ਤੋਂ ਵੱਧ ਸਾਥ ਦੇਣ ਤਾਂ ਜੋ ਕਰੋਨਾਂ ਵਰਗੀ ਭਿਆਨਕ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕੇ।