ਮੋਹਾਲੀ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਮਰੀਜ਼ਾਂ ਦੇ ਸਸਕਾਰ ਜਾਂ ਦਫ਼ਨਾਉਣ ਵਿਚ ਸਹਾਇਤਾ ਲਈ ਅਧਿਕਾਰੀ ਲਾਏ ਗਏ
ਹਰਜਿੰਦਰ ਸਿੰਘ ਭੱਟੀ
- ਇਸ ਉਦੇਸ਼ ਲਈ ਕੇਂਦਰੀ ਹੈਲਪਲਾਈਨ ਨੰ. 9463775070 ਕੀਤੀ ਪੇਸ਼
ਐਸ.ਏ.ਐਸ.ਨਗਰ, 14 ਮਈ 2021 - “ਆਪਣੇ ਕਿਸੇ ਅਜ਼ੀਜ਼ ਨੂੰ ਗੁਆਉਣਾ ਬਹੁਤ ਦੁਖਦਾਈ ਹੁੰਦਾ ਹੈ। ਅਸੀਂ ਤੁਹਾਡੇ ਨਾਲ ਹਾਂ। ਅੰਤਿਮ ਸਸਕਾਰ/ਦਫ਼ਨਾਉਣ ਵਿਚ ਤੁਹਾਡੀ ਮਦਦ ਕਰਨ ਲਈ ਸਮਰਪਿਤ ਅਧਿਕਾਰੀ ਮੌਜੂਦ ਹਨ।” ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਸੰਦੇਸ਼ ਰਾਹੀਂ ਕੀਤਾ।
ਇਸ ਭਰੋਸੇ ਨਾਲ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਖੀ ਪਰਿਵਾਰਾਂ ਦੇ ਨਾਲ ਖੜ੍ਹਾ ਹੈ, ਇਹ ਦੱਸਿਆ ਗਿਆ ਕਿ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਖੇਤਰ ਦੇ ਆਧਾਰ ‘ਤੇ ਅੱਠ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਜਿਹਨਾਂ ਵਿੱਚ ਸੁਖਵਿੰਦਰ ਸਿੰਘ ਮੋਬਾਇਲ ਨੰ. 98822-01787 ਮੋਹਾਲੀ ਵਿੱਚ ਸਹਾਇਤਾ ਪ੍ਰਦਾਨ ਕਰਨਗੇ ਜਦਕਿ ਬਲਬੀਰ ਸਿੰਘ ਢਾਕਾ (82840-018197) ਅਤੇ ਹਰਦਰਸ਼ਨਜੀਤ ਸਿੰਘ (96460-05032) ਖਰੜ ਵਿੱਚ, ਜ਼ੀਰਕਪੁਰ ਵਿਚ ਵਰਿੰਦਰ ਸਿੰਘ (88552-05032), ਲਾਲੜੂ ਵਿਚ ਜੰਗ ਭਦੂਰ (97803-31900), ਬਨੂੜ ਵਿਚ ਅਸ਼ੋਕ ਕੁਮਾਰ (96288-00004), ਡੇਰਾਬਸੀ ਵਿਚ ਰਿਸ਼ਬ ਗਰਗ (98880-00241), ਨਯਾ ਗਾਓਂ ਵਿੱਚ ਰਾਮ ਗੋਪਾਲ (97800-21299) ਅਤੇ ਕੁਰਾਲੀ ਵਿੱਚ ਸ਼ੇਰ ਸਿੰਘ (97800-25188) ਲੋਕਾਂ ਦੀ ਸਹਾਇਤਾ ਕਰਨਗੇ।
ਇਸ ਦੌਰਾਨ, ਜੇਕਰ ਪੀੜਤ ਪਰਿਵਾਰ ਨੋਡਲ ਅਧਿਕਾਰੀ ਤੱਕ ਨਹੀਂ ਪਹੁੰਚ ਸਕਦਾ ਤਾਂ ਸਹਾਇਤਾ ਲਈ ਇਕ ਕੇਂਦਰੀ ਹੈਲਪਲਾਈਨ ਨੰਬਰ 9463775070 ਵੀ ਬਣਾਇਆ ਗਿਆ ਹੈ।