ਮੋਹਾਲੀ: ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਰਵਾਜ ਡਿਵੀਜ਼ਨ ਨੇ 30 ਬੈੱਡ ਅਤੇ 15 ਆਕਸੀਜਨ ਕੰਸਨਟ੍ਰੇਟਰਜ਼ ਕੀਤੇ ਦਾਨ
ਹਰਜਿੰਦਰ ਸਿੰਘ ਭੱਟੀ
- ਸਿਹਤ ਮੰਤਰੀ ਨੇ ਯੋਗਦਾਨ ਦੀ ਕੀਤੀ ਸ਼ਲਾਘਾ
- ਕਿਹਾ, ਸੰਕਟ ਦੀ ਘੜੀ ਸਮੇਂ ਉਦਯੋਗਾਂ ਵੱਲੋਂ ਕੀਤੀ ਸਹਾਇਤਾ ਮਹੱਤਵਪੂਰਨ ਹੈ
ਐਸ.ਏ.ਐਸ.ਨਗਰ, 11 ਮਈ 2021 - ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾਜ ਡਿਵੀਜ਼ਨ, ਕੋਵਿਡ ਸੰਕਟ ਕਰਕੇ ਸਿਹਤ ਬੁਨਿਆਦੀ ਢਾਂਚੇ `ਤੇ ਪੈ ਰਹੇ ਦਬਾਅ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਸਹਾਇਤਾ ਵਾਸਤੇ ਅੱਗੇ ਆਈ ਹੈ ਜਿਸ ਵੱਲੋਂ 30 ਬੈੱਡ ਅਤੇ 15 ਆਕਸੀਜਨ ਕੰਸਨਟ੍ਰੇਟਰਜ਼ ਦਾਨ ਕੀਤੇ ਗਏ ਹਨ। ਉਨ੍ਹਾਂ ਨੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਮਾਰਫਤ ਆਪਣੀ ਮਦਦ ਸੂਬਾ ਸਰਕਾਰ ਤੱਕ ਪੁੱਜਦਾ ਦਿੱਤੀ।
ਸਵਰਾਜ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਵਰਾਜ ਟਰੈਕਟਰਜ਼ ਨੇ ਇਸ ਸੰਕਟ ਸਮੇਂ ਸਰਕਾਰ ਦਾ ਪੱਖ ਪੂਰਿਆ ਹੈ ਅਤੇ ਰਾਜ ਨਾਲ ਨੇੜਲੇ ਤਾਲਮੇਲ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਉਦਯੋਗ ਦਾ ਸਮਰਥਨ ਮਹੱਤਵਪੂਰਣ ਹੈ ਅਤੇ ਸਵਰਾਜ ਨੇ ਦੇਸ਼ ਦੇ ਵੱਡੇ ਕਾਰਪੋਰੇਟ ਹੋਣ ਦੀ ਅਸਲ ਭੂਮਿਕਾ ਨਿਭਾਈ ਹੈ।
ਸਵਰਾਜ ਟਰੈਕਟਰਜ਼ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਵਿੰਗ ਦੇ ਮੁਖੀ ਸ੍ਰੀ ਅਰੁਣ ਰਾਘਵ ਨੇ ਕਿਹਾ ਕਿ 10 ਲੀਟਰ ਦੀ ਸਮਰੱਥਾ ਵਾਲੇ ਇਨ੍ਹਾਂ ਕੰਸਨਟੇ੍ਰਟਰਜ਼ ਨਾਲ ਕੋਵਿਡ ਕੇਅਰ ਸੈਂਟਰਾਂ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਬਲ ਮਿਲੇਗਾ।
ਉਨ੍ਹਾਂ ਦੱਸਿਆ ਕਿ ਸਵਰਾਜ ਟਰੈਕਟਜ਼ ਦਾ ਸੀ.ਐਸ.ਆਰ. ਵਿੰਗ ਮਹਾਂਮਾਰੀ `ਤੇ ਕਾਬੂ ਪਾਉਣ ਲਈ ਸੂਬੇ ਦੇ ਅਮਲੇ ਨਾਲ ਨੇੜਿਓਂ ਤਾਲਮੇਲ ਜ਼ਰੀਏ ਕੰਮ ਕਰ ਰਿਹਾ ਹੈ। ਇਸ ਵੱਲੋਂ ਬੀਤੇ ਸਮੇਂ ਦੌਰਾਨ ਫਰੰਟਲਾਈਨ ਵਾਰੀਅਰਜ਼ ਨੂੰ ਫੇਸ ਸ਼ੀਲਡਾਂ ਅਤੇ ਪੀਪੀਈਜ਼ ਤੋਂ ਇਲਾਵਾ ਸੈਨੇਟਾਈਜੇਸ਼ਨ ਦੇ ਕਾਰਜ ਲਈ ਟਰੈਕਟਰ ਅਤੇ ਫੂਡ ਪੈਕਟ ਤੇ ਫੇਸ ਮਾਸਕ ਆਦਿ ਮੁਹੱਈਆ ਕਰਵਾਏ ਗਏ ਸਨ।