ਮੋਹਾਲੀ ਦੇ ਇਕ ਪਿੰਡ 'ਚ 58 ਕੇਸ ਆਉਣ ਕਾਰਨ ਕੋਵਿਡ ਪ੍ਰਭਾਵਿਤ ਏਰੀਏ ਨੂੰ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ 23 ਮਈ 2021 - ਕੋਵਿਡ 19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪਿੰਡ ਕੁਰੜੀ, ਤਹਿਸੀਲ ਮੋਹਾਲੀ ਨੂੰ ਕੰਨਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਪਿੰਡ ਕੁਰੜੀ ਵਿਖੇ ਕੋਵਿਡ-19 ਦੇ 58 ਕੇਸ ਆਉਣ ਕਾਰਨ ਇਸ ਪਿੰਡ ਦੇ ਕੋਵਿਡ ਪ੍ਰਭਾਵਿਤ ਏਰੀਏ ਨੂੰ ਕੰਨਟੇਨਮੈਂਟ ਜ਼ੋਨ ਬਣਾਇਆ ਗਿਆ ਹੈ।
ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਿਵਲ ਸਰਜਨ ਇਸ ਏਰੀਆ ਵਿੱਚ ਇਸ ਬਿਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਸਮੇਂ ਸਮੇਂ ਤੇ ਚੈੱਕਅਪ ਕਰਨਗੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਅਡਵਾਈਜਰੀ ਅਨੁਸਾਰ ਕਾਰਵਾਈ ਕਰਨਗੇ।
ਜਿਹੜੇ ਵਿਅਕਤੀ ਇਸ ਏਰੀਆ ਵਿੱਚ ਜਰੂਰੀ ਵਸਤਾਂ ਦਾ ਸਪਲਾਈ ਕਰਨਗੇ, ਉਹ ਆਪਣਾ ਸਨਾਖਤੀ ਕਾਰਡ ਦਿਖਾਕੇ ਇਸ ਏਰੀਆ ਵਿੱਚ ਆ ਸਕਦੇ ਹਨ।
ਪੁਲਿਸ ਵਿਭਾਗ ਇਸ ਏਰੀਆ ਵਿੱਚ ਬਣਦੇ ਸੁਰੱਖਿਆ ਦਾ ਪ੍ਰਬੰਧ ਕਰਨਗੇ।
ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਖਰੜ ਇਸ ਏਰੀਏ ਵਿੱਚ ਫੋਗਿੰਗ ਕਰਵਾਉਣਾ ਯਕੀਨੀ ਬਣਾਉਣਗੇ।
ਸਬੰਧਤ ਉਪ ਮੰਡਲ ਮੈਜਿਸਟਰੇਟ ਇਸ ਏਰੀਆ ਵਿੱਚ ਓਵਰਆਲ ਸੁਪਰਵੀਜਨ ਕਰਨਗੇ |
ਸਬੰਧਤ ਉਪ ਮੰਡਲ ਮੈਜਿਸਟਰੇਟ ਅਤੇ ਸਬੰਧਤ ਉਪ ਕਪਤਾਨ ਪੁਲਿਸ ਸਾਂਝੇ ਤੋਰ ਤੇ ਕੰਟੇਨਮੈਂਟ ਜੋਨ ਦਾ ਨਿਰੀਖਣ ਕਰਕੇ ਉਸ ਦੀ ਬਾਹਰੀ ਸੀਮਾ (Outer Boundary) ਆਪਣੇ ਪੱਧਰ ਤੇ ਨਿਰਧਾਰਤ ਕਰਨਗੇ।