ਰਜਿੰਦਰਾ ਹਸਪਤਾਲ ਚ ਕੋਵਿਡ ਨਾਲ 11 ਮੌਤਾਂ
ਪਟਿਆਲਾ , 30 ਮਈ 2021 : ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਨਾਲ11 ਮੌਤਾਂ ਹੋਈਆਂ ਹਨ। ਜਿਨ੍ਹਾਂ 'ਚ 7 ਕੋਵਿਡ ਮੌਤਾਂ ਪਟਿਆਲਾ ਨਾਲ ਸਬੰਧਤ ਹਨ ਜਦੋਂ ਕਿ 4 ਕੋਵਿਡ ਮੌਤਾਂ ਹੋਰਾਂ ਜ਼ਿਲ੍ਹਿਆਂ ਤੋਂ ਹਨ। ਕੋਵਿਡ ਪਾਜ਼ੀਟਿਵ ਦੇ 31 ਨਵੇਂ ਕੇਸ ਆਏ ਅਤੇ 12ਮਰੀਜ਼ ਠੀਕ ਹੋ ਕੇ ਘਰ ਗਏ।
ਜ਼ਿਲ੍ਹੇ ਵਿੱਚ 226 ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ । ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਪ੍ਰਾਪਤ 3993 ਦੇ ਕਰੀਬ ਰਿਪੋਰਟਾਂ ਵਿਚੋਂ 226 ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ 46437 ਹੋ ਗਈ ਹੈ । ਮਿਸ਼ਨ ਫਤਹਿ ਤਹਿਤ ਜਿਲੇ ਦੇ 476 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 42631 ਹੋ ਗਈ ਹੈ ।ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2599 ਹੈ । ਜਿਲ੍ਹੇ ਵਿੱਚ 08 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 1207 ਹੋ ਗਈ ਹੈ ।