ਰਜਿੰਦਰਾ ਹਸਪਤਾਲ 'ਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਨਾਲ 20 ਮੌਤਾਂ
ਜਗਤਾਰ ਸਿੰਘ
ਪਟਿਆਲਾ , 21 ਮਈ 2021 : ਰਜਿੰਦਰ ਹਸਪਤਾਲ ਵਿੱਚ ਕੋਵਿਡ ਨਾਲ 20 ਮੌਤਾ ਹੋਈਆਂ, ਜਿਨ੍ਹਾਂ ਚ 9 ਪਟਿਆਲਾ, ਦੂਸਰੇ ਜ਼ਿਲ੍ਹਿਆਂ ਤੋਂ 9 ਮੌਤਾਂ ,ਹੋਰਾਂ ਰਾਜਾ ਨਾਲ ਸਬੰਧਤ 2 ਮੌਤਾਂ ਹੋਈਆਂ। ਕੋਵਿਡ ਦੇ ਨਵੇਂ 36 ਮਰੀਜ਼ ਭਰਤੀ ਹੋਏ, ਜਿਨ੍ਹਾਂ ਚੋ 2 ਮਰੀਜ਼ ਦੂਸਰੇ ਰਾਜਾ ਨਾਲ ਸਬੰਧਤ ਹਨ।
ਅੱਜ ਜਿਲ੍ਹੇ ਵਿੱਚ 380 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ । ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4603 ਦੇ ਕਰੀਬ ਰਿਪੋਰਟਾਂ ਵਿਚੋਂ 380 ਕੋਵਿਡ ਪਾਜ਼ੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ 44247 ਹੋ ਗਈ ਹੈ, ਮਿਸ਼ਨ ਫਤਹਿ ਤਹਿਤ ਜਿਲੇ ਦੇ 553 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋਏ ਜਿਲ੍ਹੇ ਵਿੱਚ ਕੋਵਿਡ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 39640 ਹੋ ਗਈ ਹੈ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3518 ਹੈ ਜਿਲੇ ਵਿੱਚ 19 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 1089 ਹੋ ਗਈ ਹੈ।