ਰਜਿੰਦਰਾ ਹਸਪਤਾਲ ਚ ਕੋਵਿਡ ਨਾਲ 25 ਮੌਤਾਂ
ਜਗਤਾਰ ਸਿੰਘ
ਪਟਿਆਲਾ 27 ਮਈ 2021 - ਰਜਿੰਦਰਾ ਹਸਪਤਾਲ ਪਟਿਆਲਾ ਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਨਾਲ 25 ਮੌਤਾ ਹੋਈਆਂ। ਜਿਨ੍ਹਾਂ 'ਚ 11 ਮੌਤਾਂ ਪਟਿਆਲਾ ਨਾਲ ਸਬੰਧਤ ਅਤੇ 14 ਮੌਤਾਂ ਹੋਰਾਂ ਜ਼ਿਲ੍ਹਿਆਂ ਤੋਂ ਹਨ । ਕੋਵਿਡ ਪਾਜ਼ੀਟਿਵ ਦੇ 23 ਨਵੇਂ ਕੇਸ ਸਾਹਮਣੇਂ ਆਏ ਹਨ । ਕੋਵਿਡ ਤੋਂ ਠੀਕ ਹੋ ਕੇ 16 ਮਰੀਜ਼ ਘਰਾਂ ਨੂੰ ਗਏ।
ਜ਼ਿਲ੍ਹੇ ਵਿੱਚ 275 ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ । ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਜਿਲ੍ਹੇ ਵਿੱਚ ਪ੍ਰਾਪਤ 4001 ਦੇ ਕਰੀਬ ਰਿਪੋਰਟਾਂ ਵਿਚੋਂ 275 ਕੋਵਿਡ ਪਾਜ਼ੀਟਿਵ ਪਾਏ ਗਏ ਹਨ , ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੀਟਿਵ ਕੇਸਾਂ ਦੀ ਗਿਣਤੀ 45992 ਹੋ ਗਈ ਹੈ ਮਿਸ਼ਨ ਫਤਹਿ ਤਹਿਤ ਜ਼ਿਲ੍ਹੇ ਦੇ 251 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ । ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 41852 ਹੋ ਗਈ ਹੈ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2950 ਹੈ ।ਜਿਲੇ ਵਿੱਚ 12 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1190 ਹੋ ਗਈ ਹੈ।